ਸੰਗਰੂਰ 18 ਜੁਲਾਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ (ਰਜਿ.) ਸੰਗਰੂਰ ਮੀਟਿੰਗ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਭਵਿੱਖ ਦੇ ਕਾਰਜਾਂ ਦੀ ਰੂਪ— ਰੇਖ ਉਲੀਕੀ ਗਈ। ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੰਭੀਰ ਚਰਚਾ ਕੀਤੀ ਗਈ। ਨਿਕਟ ਭਵਿੱਖ ਵਿੱਚ ਸਾਹਿਤ ਸਭਾ ਸੰਗਰੂਰ ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਉਤਕ੍ਰਿਸ਼ਟ ਵਿਦਵਾਨਾਂ ਤੇ ਲੇਖਕਾਂ ਨਾਲ ਸੰਵਾਦ ਰਚਾਇਆ ਜਾਵੇਗਾ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ਼ ਕਰਦੇ ਹੋਏ ਗੁਰਨਾਮ ਸਿੰਘ ਨੇ ਦੱਸਿਆ ਕਿ ਏ.ਪੀ. ਸਿੰਘ ਆਸਟ੍ਰੇਲੀਆ ਨੇ ਸੁਹਜ ਭਰਪੂਰ ਗਜ਼ਲਾਂ ਦਾ ਗਾਇਨ ਕੀਤਾ। ਡਾ. ਦਵਿੰਦਰ ਕੌਰ ਨੇ ਸਾਹਿਤਕ ਸੰਦਰਭਾਂ ਬਾਰੇ ਚਰਚਾ ਕੀਤੀ। ਡਾ. ਭਗਵੰਤ ਸਿੰਘ ਨੇ ਸਾਹਿਤ ਸਭਾ ਦੇ ਪਿਛਲੇ ਕਾਰਜਾਂ ਦੀ ਤਫਸ਼ੀਲ ਪੇਸ਼ ਕਰਦੇ ਹੋਏ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਸੰਗ ਵਿੱਚ ਅਜੋਕੀਆਂ ਹਾਲਤਾਂ ਵਿੱਚ ਸਥਿਤੀ ਨੂੰ ਪ੍ਰਸਤੁਤ ਕੀਤਾ। ਗੁਰਨਾਮ ਸਿੰਘ ਨੇ ਛਪਾਈ ਅਧੀਨ ਨਾਵਲ ਬਾਰੇ ਦੱਸਿਆ। ਡਾ. ਤੇਜਾ ਸਿੰਘ ਤਿਲਕ ਨੇ ਅਜੋਕੀਆਂ ਛਪ ਰਹੀਆਂ ਪੁਸਤਕਾਂ ਦਾ ਸੰਖੇਪ ਮੁੱਲਾਂਕਣ ਕੀਤਾ। ਪ੍ਰਸਿੱਧ ਵਾਰਤਕ ਲੇਖਕ ਅਨੋਖ ਸਿੰਘ ਵਿਰਕ ਨੇ ਆਪਣੀ ਰਚਨਾ ਪ੍ਰਸਤੁਤ ਕਰਦੇ ਹੋਏ ਆਪਣੀ ਪੁਸਤਕ ਜੀਵਨ ਦਰਿਆ ਸਿਰਜਣਾਤਮਕ ਸਫਰ ਬਾਰੇ ਚਾਨਣਾ ਪਾਇਆ। ਸਵਾਮੀ ਡਾ. ਈਸ਼ਵਰਦਾਸ ਸਿੰਘ ਮਹਾਂਮੰਡਲੇਸ਼ਵਰ ਨੇ ਸੂਫੀਆਨਾ ਰਮਜ਼ਾਂ ਦੇ ਸੰਦਰਭ ਵਿੱਚ ਕਾਵਿ ਵੰਨਗੀਆਂ ਪੇਸ਼ ਕੀਤੀਆਂ। ਮਹਿੰਦਰ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਸੁਖਪ੍ਰੀਤ ਸਿੰਘ ਵੀ ਮੀਟਿੰਗ ਵਿੱਚ ਹਾਜ਼ਾ ਡਪਪਰ ਸਨ