ਕਾਲੀਆਂ ਘਟਾਵਾਂ ਗਈਆਂ
ਛਾਅ ਬੱਚਿਓ,
ਸਾਉਣ ਦਾ ਮਹੀਨਾ ਗਿਆ
ਆ ਬੱਚਿਓ ।
ਹਰ ਪਾਸੇ ਵੇਖੋ ਹਰਿਆਲੀ
ਛਾਈ ਆ,
ਹੁੰਦੀ ਜਿਵੇਂ ਹਰੀ ਚਾਦਰ
ਵਿਛਾਈ ਆ।
ਕੁਦਰਤ ਰਹੀ ਨਸ਼ਿਆ
ਬੱਚਿਓ,
ਕਾਲੀਆਂ ਘਟਾਵਾਂ,,,,,,,,,,,
ਮੋਰ ਕਿਵੇਂ ਬਾਗਾ ਵਿੱਚ ਪੈਹਲਾਂ
ਪਾਉਂਦੇ ਨੇ,
ਰੁੱਖਾਂ ਉੱਤੇ ਬੈਠ ਪੰਛੀ ਗੀਤ
ਗਾਉਂਦੇ ਨੇ।
ਮਿੱਠੀ ਸੁਰ ਕੋਇਲ ਰਹੀ ਲਾ
ਬੱਚਿਓ,
ਕਾਲੀਆਂ ਘਟਾਵਾਂ,,,,,,,,
ਲੱਗਦੇ ਨੇ ਮੇਲੇ ਰੁੱਤ ਹੈ
ਤਿਉਹਾਰਾਂ ਦੀ,
ਮੀਂਹ ਵਿੱਚੋਂ ਆਉਂਦੀਆਂ ਠੰਡੀਆਂ
ਫੁਹਾਰਾ ਦੀ।
ਹੋਏ ਹਰੇ, ਗਏ ਸੀ ਜੋ ਕੁਮਲਾ
ਬੱਚਿਓ।
ਕਾਲੀਆਂ ਘਟਾਵਾਂ,,,,,,,,,,,
ਬੱਚਿਓ ਰੁੱਤ ਇਹ ਨਵੇਂ ਬੂਟੇ
ਲਾਉਣ ਦੀ,
ਲੋੜ ਨਹੀਂ ਪੈਂਦੀ ਬਹੁਤਾ ਪਾਣੀ
ਪਾਉਣ ਦੀ।
ਇੱਕ ਇੱਕ ਬੂਟਾ ਦਿਉਂ ਲਾ
ਬੱਚਿਓ,
ਕਾਲੀਆਂ ਘਟਾਵਾਂ,,,,,,,,,,
ਗਰਮੀ ਤੋਂ ਹੁਣ ਕੁਝ ਰਾਹਤ
ਪਾਵਾਂਗੇ,
ਪੱਤੋ, ਪਿੰਡ ਵਿੱਚ ਖੁਸ਼ੀਆਂ
ਮਨਾਵਾਂਗੇ।
ਆਪਾਂ ਨੱਚਾਂਗੇ ਢੋਲ ਵਜਾ
ਬੱਚਿਓ।
ਕਾਲੀਆਂ ਘਟਾਵਾਂ ਗਈਆਂ ਛਾਅ
ਬੱਚਿਓ,
ਸਾਉਣ ਦਾ ਮਹੀਨਾ ਗਿਆ
ਆ ਬੱਚਿਓ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417