ਮਗਰ ਅਵਸੋਸ ਇਸ ਦੀ ਹੋਂਦ ਸਾਰੀ ਬੁਲਬੁਲੇ ਜਿੰਨੀ।
ਜਵਾਨੀ ਜ਼ਹਿਰ ਤੋਂ ਕੌੜੀ ਜਵਾਨੀ ਸ਼ਹਿਦ ਤੋਂ ਮਿੱਠੀ।
ਹਿਲਾ ਕੇ ਰਖ ਦਵੇ ਨੀਹਾਂ ਜੇ ਅਪਣੀਂ ਆਈ ਤੇ ਆਵੇ,
ਮਗਰ ਵੇਖਣ ਨੂੰ ਕੀੜੀ ਦੀ ਸਮਰਥਾ ਜਾਪਦੀ ਕਿੱਡੀ।
ਕੋਈ ਵਿਰਲਾ ਹੀ ਪੜ੍ਹ ਸਕਦਾ ਇਸ਼ਕ ਦੀ ਦਾਸਤਾਂ ਐਸੀ,
ਅਖ਼ੀਰੀ ਦਸਤਖ਼ਤ ਹੰਝੂ, ਲਹੂ ਦੇ ਵਿਚ ਲਿਖੀ ਚਿੱਠੀ।
ਤਰੱਕੀ ਦੇ ਉਜਾਲੇ ਵਿਚ ਨਵੇਂ ਸੂਰਜ ਲਿਆਉਣੇਂ ਨੇ,
ਜਵਾਨਾਂ ਸ਼ਹਿਰ ਦੇ ਵਿਚ ਸੋਚ ਕੇ ਹੈ ਯੋਜਨਾ ਵਿੱਢੀ।
ਜੇ ਤੂੰ ਵਿਗਿਆਨ ਦੀ ਪੌੜੀ ਤੇ ਚੜ੍ਹਣਾ ਸੋਚ ਇੰਝ ਰੱਖੀਂ,
ਸਮੁੰਦਰ ਤੋਂ ਬੜੀ ਗਹਿਰੀ ਤੇ ਉਚੀ ਆਸਮਾਂ ਜਿੱਡੀ।
ਸਿਰਫ਼ ਉਹਨਾਂ ਦਾ ਰਹਿਣਾ ਨਾਮ ਜਿੰਨ੍ਹਾਂ ਨੇ ਰੌਸ਼ਨੀ ਵੰਡਣੀਂ,
ਮਗਰ ਹਰ ਚੀਜ਼ ਨੇ ਹੋ ਜਾਵਣਾ ਹੈ ਅੰਤ ਨੂੰ ਮਿੱਟੀ।
ਜਵਾਨਾਂ ਨੂੰ ਇਹਦੇ ਨਿਰਮਾਣ ਤੋਂ ਕੁਝ ਸਿਖਣਾ ਬਣਦਾ ਹੈ,
ਚਿੜੀ ਦਾ ਆਲ੍ਹਣਾ ਵੇਖੋ, ਤੇ ਹੈ ਵੀ ਕੱਦ ਦੀ ਗਿੱਠੀ।
ਕਿਸੇ ਵੀ ਯਾਦ ਦਾ ਕਿ ਨੂਰ ਬਾਲਮ ਨਜ਼ਰ ਆਉਂਦਾ ਹੈ,
ਸਵੇਰੇ ਦੀ ਜਦੋਂ ਲਾਲੀ ਸਵੇਰੇ ਸਾਰ ਹੈ ਢਿੱਠੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. – 98156-25409