ਪੈਦਾ ਹੋਈ ਤੂੰ ਚੁੱਕ ਬਿਠਾਇਆ
ਆਪਣੀ ਗੋਦੀ ਦੇ ਆਸਣ ਤੇ।
ਮੈ ਚੜਦੀ ਜਵਾਨੀ ਚ
ਤੇਰੇ ਸਿਰ ਤਾਜ ਰੱਖਾਂਗੀ।
ਤੇਰੀ ਧੀ ਹਾਂ ਬਾਪੂ ਮੈਂ
ਮੈਂ ਤੇਰੀ ਲਾਜ ਰੱਖਾਂਗੀ।
ਤੂੰ ਮੇਰੇ ਵਾਸਤੇ ਸਹੇ
ਜੌ ਤਾਹਨੇ ਲੱਖ ਸ਼ਰੀਕਾਂ ਦੇ
ਮੈਂ ਖੜੀ ਉਤਰੂੰ ਉਮੀਦਾਂ ਤੇ
ਚੁੰਨੀ ਬੇਦਾਗ ਰੱਖਾਂਗੀ।
ਤੇਰੀ ਧੀ ਹਾਂ ਬਾਪੂ ਮੈਂ
ਮੈਂ ਤੇਰੀ ਲਾਜ ਰੱਖਾਂਗੀ।
ਤੂੰ ਦਿੱਤੇ ਖੰਭ ਮੈਨੂੰ ਭਾਵੇਂ
ਉੱਡਣੇ ਨੂੰ ‘ਸਮਾਨਾ ਤੇ।
ਮੈਂ ਛੂਹੁੰ ਭਾਵੇਂ ਸ਼ਿਖਰਾਂ ਨੂੰ
ਕਦਮ ਜ਼ਮੀਂ ਤੇ ਧਾਰ ਰੱਖਾਂਗੀ
ਤੇਰੀ ਧੀ ਹਾਂ ਬਾਪੂ ਮੈਂ
ਮੈਂ ਤੇਰੀ ਲਾਜ ਰੱਖਾਂਗੀ।
ਤੇਰੀ ਪੱਗ ਦੇ ਲੜ ਅੰਦਰ
ਮੈ ਬੰਨਿਆਂ ਖੁਦ ਨੂੰ ਹੈ ਪੱਕਾ।
ਜਾਲੀ ਮਾਂ ਦੀ ਚੁੰਨੀ ਚ
ਮੈਂ ਖੁਦ ਨੂੰ ਤਾੜ ਰੱਖਾਂਗੀ
ਤੇਰੀ ਧੀ ਹਾਂ ਬਾਪੂ ਮੈਂ
ਮੈਂ ਤੇਰੀ ਲਾਜ ਰੱਖਾਂਗੀ।
ਤੂੰ ਮੇਰੇ ਦਰਦ ਨੂੰ ਜਾਣੇ
ਅਣਕਹੀਆਂ ਵੀ ਸੁਣਦਾ ਹੈਂ।
ਹਰ ਗੱਲ ਦਿਲ ਦੀ ਦਸਾਂਗੀ
ਨਾ ਕੋਈ ਰਾਜ਼ ਰੱਖਾਂਗੀ
ਤੇਰੀ ਧੀ ਹਾਂ ਬਾਪੂ ਮੈਂ
ਮੈਂ ਤੇਰੀ ਲਾਜ ਰੱਖਾਂਗੀ

ਨਿਤਸ਼ਾਇਰਾ ( ਨੀਤੂ)
ਸ ਪ੍ਰ ਸ ਝੰਗੜ੍ਹ ਭੈਣੀ
ਫਾਜ਼ਿਲਕਾ
