ਇੱਕ ਸ਼ਰਾਾਫਤ ਕਰਕੇ ਲੱਖਾਂ ਜੀਵਨ ਲਏ ਬਚਾਅ।
ਵਰਨਾ ਮੂਰਖ ਘਰ-ਘਰ ਦੇ ਵਿਚ ਦਿੰਦਾ ਅੱਗ ਲਗਾ।
ਗੰਦਾ ਬੰਦਾ ਜਿੱਥੇ ਜਾਉ ਉਥੇ ਅੱਗ ਲਗਾਊ,
ਐਸੀ ਗੱਲ ਕਰੇਗਾ ਕੋਈ, ਸਭ ਨੂੰ ਦਏ ਤੜਪਾ,
ਝਗੜੇ ਵਾਲੀ ਭਾਸ਼ਾ ਜਿੰਨ੍ਹਾਂ ਜੀਭਾ ਉਪਰ ਰੱਖੀ,
ਚੰਗੇ ਬੰਦੇ ਨੂੰ ਉਨ੍ਹਾਂ ਦੀ ਹੁੰਦੀ ਨਈਂ ਪਰਵਾਹ।
ਸ਼ਾਮ ਢਲੇ ਨੂੰ ਸੂਰਜ ਵੇਖੀਂ ਆਪੇ ਹੀ ਡੁੱਬ ਜਾਣਾ,
ਸ਼ਿਖ਼ਰ ਦੁਪਹਿਰਾਂ ਦੀ ਗਰਮੀ ਤੋਂ ਐਵੇਂ ਨਾ ਘਬਰਾ।
ਮੰਜ਼ਿਲ ਜੇਕਰ ਪਾਉਣੀਂ ਏਂ ਤਾਂ ਸਿੱਧਾ ਤੁਰਿਆ ਚੱਲ,
ਲੋਕਾਂ ਕੋਲੋਂ ਕੁਝ ਨਈਂ ਮਿਲਣਾ ਖੁਦ ਨੂੰ ਖੁਦ ਸਮਝਾ।
ਆਪਾਂ ਨੇ ਤਾਂ ਕੋਈ ਵੀ ਇਕਰਾਰ ਨਹੀਂ ਹੈ ਕੀਤਾ,
ਤੇਰੀ ਮਰਜ਼ੀ ਰੁਕ ਜਾ ਭਾਵੇਂ ਤੇਰੀ ਮਰਜ਼ੀ ਜਾ।
ਥੋਰਾਂ ਫਿਰ ਵੀ ਥੋਰਾਂ ਹੁੰਦੀਆਂ ਹੱਥ ਨਾ ਕਿਧਰੇ ਲਾਵੀਂ,
ਨਈਂ ਪਿਆਂ ਤਾਂ ਉਹਨ੍ਹਾਂ ਦੇ ਨਾਲ ਪਾ ਕੇ ਵੇਖੀ ਵਾਅ।
ਜਿਹੜਾ ਰਸਤਾ ਚੰਗਾ ਲਗਦਾ ਓਸੇ ਰਸਤੇ ਆਂਵੀਂ,
‘ਬਾਲਮ’ ਨੇ ਦਰਵਾਜ਼ੇ ਖੋਲ੍ਹੇ ਜਿਧਰੋਂ ਮਰਜ਼ੀਆਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋਬਾਈਲ 98156-2509
