ਭੈਣਾਂ ਰੱਬ ਅੱਗੇ ਕਰਨ ਦੁਆਵਾਂ ਕਿ ਵੀਰਾਂ ਦੇ ਵਿਹੜੇ ।
ਸਦਾ ਹੀ ਵਸਦੇ ਰਹਿਣ ਮੇਰੇ ਮਾਲਕਾਂ ਖੁਸ਼ੀਆਂ ਤੇ ਖੇੜੇ ।।
ਦੁੱਖਾਂ ਦੇ ਕਾਲੇ ਬੱਦਲ ਕਦੇ ਨਾ ਆਉਣ ਵੀਰਾਂ ਦੇ ਨੇੜੇ ।
ਠੰਡੀਆਂ ਵੱਗਣ ਹਵਾਵਾਂ ਹਰ ਵੇਲੇ ਵੀਰਾਂ ਦੇ ਚਾਰ ਚੁਫੇਰੇ ।।
ਰੱਖੜੀ ਬੰਨ੍ਹਣ ਜਦ ਆਉਦੀਆਂ ਭੈਣਾਂ ਵੀਰਾਂ ਦੇ ਵਿਹੜੇ ।
ਵੀਰ ਪੂਰੀ ਰੀਝ ਨਾਲ ਕਰਨ ਭੈਣਾਂ ਦੇ ਚਾਅ ਬਥੇਰੇ ।।
ਰੱਖੜੀ ਬਣਾਉਣ ਲਈ ਜਦ ਵੀਰ ਬੈਠਣ ਭੈਣਾਂ ਦੇ ਨੇੜੇ ।
ਭੈਣਾਂ ਤੱਕਣ ਭਾਬੀਆਂ ਦੇ ਗੁਲਾਬੀ ਰੰਗੇ ਸੋਹਣੇ ਚਿਹਰੇ ।।
ਸੁੱਖ ਦੀ ਹੀ ਕਰੇ ਅਰਦਾਸ “ਸੂਦ ਵਿਰਕ” ਦੋਵੇਂ ਹੱਥ ਜੋੜੇ ।
ਫਿੱਕੇ ਨਾ ਕਦੀ ਪੈਣ ਮਾਲਕਾਂ ਵੀਰ ਭੈਣਾਂ ਦੇ ਰਿਸ਼ਤੇ ਗੂੜ੍ਹੇ ।।
ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋ : 9876666381

