ਪਰਸੋਂ ਰੱਖੜੀ ਦਾ ਤਿਉਹਾਰ ਹੋਣ ਕਰਕੇ ਸਾਰਾ ਬਜ਼ਾਰ ਸਜਿਆ ਹੋਇਆਂ ਹੈ। ਰਾਜਵੀਰ ਇੱਕ ਦੁਕਾਨ ਤੇ ਸਮਾਨ ਲੈਣ ਲਈ ਰੁਕਦੀ ਹੈ।
“ਭੈਣ ਜੀ ਬਹੁਤ ਵਧੀਆਂ ਡਿਜ਼ਾਇਨਾਂ ਦੀਆਂ ਨਵੀਆਂ ਨਵੀਆਂ ਰੱਖੜੀਆਂ ਆਈਆਂ ਹੋਈਆਂ ਹਨ ਤੁਸੀਂ ਅੰਦਰ ਜਾ ਕੇ ਦੇਖੋ ਤਾਂ ਸਹੀ।”ਦੁਕਾਨਦਾਰ ਰਾਜਵੀਰ ਨੂੰ ਆਖਦਾ ਹੈ।
“ਨਹੀਂ ਭਾਈ ਸਾਹਿਬ ਮੈਨੂੰ ਨਹੀਂ ਚਾਹੀਦੀਆਂ। “
“ਤੁਸੀਂ ਇੱਕ ਵਾਰ ਵੇਖੋ ਤਾਂ ਸਹੀ ਪੂਰੇ ਬਜ਼ਾਰ ਵਿੱਚ ਆਪਣੇ ਤੋਂ ਫੈ਼ਨਸੀ ਰੱਖੜੀਆਂ ਕੋਈ ਨਹੀਂ ਰੱਖਦਾ,ਰਹੀ ਗੱਲ ਰੇਟ ਦੀ ਸਾਡੇ ਤੋਂ ਸਸਤੀ ਰੱਖੜੀ ਤੁਹਾਨੂੰ ਪੂਰੇ ਬਜ਼ਾਰ ਵਿੱਚ ਮਿਲ ਹੀ ਨਹੀਂ ਸਕਦੀ….. ਤੁਸੀਂ… ਤੁਸੀਂ ਵੇਖੋ ਤਾਂ ਸਹੀ। “
“ਨਹੀਂ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਵਾਰ ਆਖ ਦਿੱਤਾ ਨਾ ਮੈਨੂੰ ਰੱਖੜੀ ਨਹੀਂ ਚਾਹੀਦੀ। ” ਰਾਜਵੀਰ ਆਪਣੀ ਗੱਲ ਦੁਹਰਾਉਂਦੀ ਹੈ।
“ਚਲੋ ਕੋਈ ਗੱਲ ਨਹੀਂ ਜੇ ਨਹੀਂ ਖਰੀਦਣੀ ਤਾਂ ਨਾ ਸਹੀ ਪਰ ਇੱਕ ਵਾਰ ਦੇਖ ਕੋ………! “ਦੁਕਾਨਦਾਰ ਦੀ ਐਨੀ ਗੱਲ ਬੋਲਣ ਦੀ ਦੇਰ ਹੀ ਸੀ ਕਿ ਰਾਜਵੀਰ ਗੁੱਸੇ ਵਿੱਚ ਚੀਕਦੀ ਹੈ।
“ਮੈਂ ਤੁਹਾਨੂੰ ਇੱਕ ਵਾਰ ਆਖ ਦਿੱਤਾ ਨਾ ਮੈਨੂੰ ਨਹੀਂ ਚਾਹੀਦੀ ਮੈਨੂੰ ਨਹੀਂ ਚਾਹੀਦੀ ਪਰ ਤੁਸੀਂ ਵਾਰ ਵਾਰ ਇੱਕ ਹੀ ਗੱਲ ਕਿਉਂ ਦੌਹਰਾ ਰਹੇ ਹੋ।ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ………. ਰੱਖੜੀ ਬੰਨਣ ਲਈ ਭਰਾ ਦਾ ਗੁੱਟ ਵੀ ਤਾਂ ਹੋਣਾ ਚਾਹੀਦਾ ਹੈ।” ਉਹ ਰੋਣ ਲੱਗ ਜਾਂਦੀ ਹੈ।
“”ਮੁਆਫ਼ ਕਰਨਾ….. ਮੁਆਫ਼ ਕਰਨਾ ਭੈਣ ਜੀ ਗਲਤੀ ਹੋ ਗਈ…… ਗਲਤੀ ਹੋ ਗਈ,ਮੈਨੂੰ ਨਹੀਂ ਪਤਾ ਸੀ ਕਿ ਤੁਹਾਡੇ……….! “
“ਮੇਰਾ ਵੀ ਬਹੁਤ ਖੂਬਸੂਰਤ ਭਰਾ ਹੁੰਦਾ ਸੀ। ਜੋ…. ਜੋ ਭਾਰਤ ਮਾਤਾ ਦੀ ਸੇਵਾ ਕਰਦਾ ਹੋਇਆਂ ਸ਼ਹੀਦ ਹੋ ਗਿਆ।ਬਦਕਿਸਮਤੀ ਨਾਲ ਉਹ ਦਿਨ……ਉਹ ਦਿਨ ਵੀ ਰੱਖੜੀ ਦਾ ਹੀ ਸੀ। ਹੁਣ ਤੁਸੀਂ ਆਪ ਹੀ ਦੱਸੋਂ ਮੈਂ….. ਮੈਂ ਰੱਖੜੀ ਕਿਸ ਲਈ ਖਰੀਦਣੀ ਹੈ……..! ਜਦੋਂ ਮੇਰੇ ਕੋਲ …ਮੇਰੇ ਕੋਲ ਰੱਖੜੀ ਬਨਾਉਣ ਵਾਲਾ ਹੀ ਨਹੀਂ ਹੈ।”
(ਫਲੈਸ਼ ਬੈਕ)
ਰਾਜਵੀਰ ਆਪਣੇ ਭਰਾ ਦੀ ਉਡੀਕ ਕਰ ਰਹੀ ਹੁੰਦੀ ਹੈ ਕਿ ਅਚਾਨਕ ਉਸਦਾ ਫੋਨ ਵੱਜਦਾ ਹੈ।(ਉਹ ਰੱਖੜੀ ਵਾਲੀ ਥਾਲੀ ਸਜ਼ਾ ਕੇ ਬੈਠੀ ਹੁੰਦੀ ਹੈ।)
“ਹੈਲੋ…. ਵੀਰੇ ਤੁਸੀਂ ………! “
“ਮੁਆਫ਼ ਕਰਨਾ ਜੀ ਸਾਨੂੰ ਇਹ ਗੱਲ ਦੱਸਦੇ ਹੋਏ ਬਹੁਤ ਅਫ਼ਸੋਸ ਹੈ ਕਿ ਮੇਜ਼ਰ ਰਾਜਿੰਦਰ ਬੜੀ ਬਹਾਦੁਰੀ ਦਿਖਾਉਂਦੇ ਹੋਏ ਸ਼ਹੀਦ ਹੋ ਗਏ ਹਨ।” ਰਾਜਵੀਰਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਅੱਗੋਂ ਜਵਾਬ ਮਿਲਦਾ ਹੈ। ਪਰੀਤੀ ਦੇ ਹੱਥਾਂ ਵਿੱਚੋਂ ਥਾਲੀ ਛੁੱਟ ਜਾਂਦੀ ਹੈ।
( ਵਾਪਸ)
“ਕੀ….. ਕੀ ਤੁਸੀਂ ਮੇਰੇ ਰੱਖੜੀ ਬਣ ਸਕਦੇ ਹੋ।” ਦੁਕਾਨ ਦੇ ਅੰਦਰੋਂ ਬਾਹਰ ਨਿਕਲਦਾ ਇੱਕ ਮੁੰਡਾ ਆਪਣਾ ਹੱਥ ਰਾਜਵੀਰ ਵੱਲ ਅੱਗੇ ਵਧਾਉਂਦਾ ਹੋਇਆਂ ਬੋਲਦਾ ਹੈ।
“ਸੱਚੀਂ….. ਸੱਚੀਂ ਵੀਰੇ….. ਤੁਸੀਂ ਤੁਸੀਂ ਕਿਤੇ ਮੇਰਾ ਮਜ਼ਾਕ ਤਾਂ ਨਹੀਂ ਉੱਡਾ ਰਹੇ। “
“ਨਹੀਂ ਭੈਣੇ ਨਹੀ ਕਦੇ ਕੋਈ ਵੀਰ ਆਪਣੀ ਭੈਣ ਦਾ ਮਜ਼ਾਕ ਉੱਡਾ ਸਕਦਾ ਹੈ,ਕਦੇ ਵੀ ਨਹੀ।” ਰਾਜਵੀਰ ਉਸ ਵੱਲ ਵੇਖਣ ਲੱਗ ਜਾਂਦੀ ਹੈ।
“ਮੇਰੀ ਵੀ ਭੈਣ ਲੰਮੀ ਬਿਮਾਰੀ ਤੋਂ ਬਾਅਦ ਮੇਰਾ ਪਿਛਲੇ ਸਾਲ ਸਾਥ ਛੱਡ ਗਈ ਸੀ।ਬਦਕਿਸਮਤੀ ਨਾਲ ਉਹ ਦਿਨ ਵੀ ਰੱਖੜੀ ਵਾਲਾ ਹੀ ਸੀ।ਵਾਹਿਗੁਰੂ ਜੀ ਨੇ ਤੇਰੇ ਰੂਪ ਵਿੱਚ ਮੈਨੂੰ ਮੇਰੀ ਸਵੀਟੀ ਵਾਪਸ ਕਰ ਦਿੱਤੀ ਹੈ।” ਉਹ ਆਪਣੀ ਜੇਬ ਵਿੱਚੋਂ ਰੱਖੜੀ ਕੱਢ ਕੇ ਉਸਦੇ ਹੱਥ ਉੱਤੇ ਰੱਖ ਦਿੰਦਾ ਹੈ।
“ਵੀਰੇ………! ” ਰਾਜਵੀਰ ਆਖ ਕੇ ਉਸਦੇ ਗਲੇ ਲੱਗ ਜਾਂਦੀ ਹੈ।ਭੈਣ ਨੂੰ ਭਰਾ ਤੇ ਭਰਾ ਨੂੰ ਭੈਣ ਮਿਲ ਜਾਂਦੀ ਹੈ।
ਸੰਦੀਪ ਦਿਉੜਾ
8437556667

