ਜੇ ਤੇਰਾ ਰਤਾ ਭਾਰਾ ਖੀਸਾ
ਸੱਚੀੰ ਬੜਾ ਪਿਆਰਾ ਖੀਸਾ
ਚੰਨ ਦੇ ਨੇੜੇ ਓਹ ਹੋੰਵਦਾ
ਜੇ ਹੈ ਪੰਜ ਸਿਤਾਰਾ ਖੀਸਾ
ਧੀਆਂ ਪੁੱਤਰ ਮੂੰਹ ਫੇਰਦੇ
ਰੰਨ ਢੂੰਡਦੀ ਸਾਰਾ ਖੀਸਾ
ਗਰੀਬਾਂ ਦਾ ਏ ਪੱਕਾ ਵੈਰੀ
ਕਰ ਲਵੇ ਕਿਨਾਰਾ ਖੀਸਾ
ਹੌਲ਼ੇ ਦਾ ਹੋਵੇ ਹੌਲ਼ਾ ਖੀਸਾ
ਭਾਰੇ ਦਾ ਹੋਵੇ ਭਾਰਾ ਖੀਸਾ
ਕੱਫਣ ਮੈਨੂੰ ਵੇਖ ਕੇ ਹੱਸਦਾ
ਲੱਭਦਾ ਨੀ ਉਧਾਰਾ ਖੀਸਾ
ਦੂਰ ਮੁਸੀਬਤ ਭੈਅ ਖਾਂਦੀ
ਸਭਨਾ ਦਾ ਏ ਚਾਰਾ ਖੀਸਾ
ਮਜਬੂਰੀ ਪਈ ਕੀ ਕਰਾਵੇ
ਰੰਡੀ ਲਈ ਏ ਨਾੜਾ ਖੀਸਾ
ਝੱਗੇ ਤੇ ਦਿਲ ਨੇੜੇ ਚੰਦਨ
ਲੱਗੇ ਖੂਬ ਪਿਆਰਾ ਖੀਸਾ

ਚੰਦਨ ਹਾਜੀਪੁਰੀਆ
pchauhan5572@gmail.com

