ਕੌਣ ਹਾਂ ਮੈਂ ਤੇ ਮੈਂ ਕੀ ਹਾਂ।
ਸਮਝੋ ਬਸ, ਰੱਬ ਦਾ ਜੀਅ ਹਾਂ।
ਹਰ ਇੱਕ ਜੋ ਦੁਨੀਆਂ ਵਿੱਚ ਆਵੇ।
ਆਪੋ-ਆਪਣੀ ਹੋਂਦ ਵਿਖਾਵੇ।
ਅਸਲ ਮੈਂ ਖ਼ੁਦ ਨੂੰ ਜਾਣ ਨਾ ਸਕਿਆ।
‘ਓਹਦਾ’ ਭੇਤ ਪਛਾਣ ਨਾ ਸਕਿਆ।
ਕੀ ਜਾਣਾ ਕਿ ਮੈਂ ਹਾਂ ਕੌਣ।
ਨਾ ਵਿੱਚ ਜਾਗਣ ਨਾ ਵਿੱਚ ਸੌਣ।
ਜੋ ਵੀ ਇਸ ਗੱਲ ਨੂੰ ਬੁੱਝ ਲੈਂਦਾ।
ਫਿਰ ਉਹਨੂੰ ਪਛਤਾਉਣਾ ਪੈਂਦਾ।
‘ਕ’ ਅੱਖਰ ਦੇ ਪ੍ਰਸ਼ਨ ਜੋ ਸਾਰੇ।
ਬੰਦੇ ਲਈ ਇਹ ਭਾਰੇ ਭਾਰੇ।
‘ਕੌਣ’ ‘ਕਿਵੇਂ’ ਦੇ ਚੱਕਰ ਤੋਂ ਬਚੀਏ।
ਆਪਣੇ ਮਨ ਨੂੰ ‘ਉਸ’ ਵਿੱਚ ਰਚੀਏ।

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ)