ਕਿੰਨਾ ਚਿਰ ਹੋਰ ਮਨਾ ਦੱਬੇਗਾ ਅਰਮਾਨ ਨੂੰ ਕਦੇ ਤਾਂ ਠੱਲਣਾ ਪੈਣਾ ਏ ਵੱਗਦੇ ਹੋਏ ਤੂਫ਼ਾਨਾ ਨੂੰ
1 ਦੁੱਖ ਸੁੱਖ ਹਿੱਸਾ ਜਿੰਦਗੀ ਦਾ ਇਹ
ਆਉਦੇ ਜਾਦੇ ਰਹਿੰਦੇ ਨੇ ਓਹੀ ਰੁੱਖ
ਮਜਬੂਤ ਬਣਨ ਜਿਹੜੇ ਝੱਖੜ
ਸਹਿੰਦੇ ਨੇ ਕਦੇ ਕਦੇ ਰੱਬ ਪਰਖ
ਲੈਦਾ ਆਪਣੇ ਇਨਸਾਨਾ ਨੂੰ ਕਿੰਨਾ
ਚਿਰ ਹੋਰ ਮਨਾ ਦੱਬੇਗਾ ਅਰਮਾਨਾ
ਨੂੰ
2 ਅੰਦਰ ਦੀ ਚੁੱਪ ਨਾਲ ਬਾਹਰੀ
ਮਾਸਲੇ ਹੱਲ ਨੀ ਹੋਣੇ ਵਖਤ
ਦੀਆਂ ਮਾਰਾ ਦੇ ਦੁੱਖ ਝੱਲ ਨੀ ਹੋਣੇ
ਜਿੱਤ ਨੀ ਹੁੰਦੀ ਹਾਸਲ ਜੇ ਜੰਗ
ਲੱਗ ਜੇ ਕਿਰਪਾਨਾ ਨੂੰ
ਕਿੰਨਾ ਚਿਰ ਹੋਰ ਮਨਾ ਦੱਬੇੇਗਾ
ਅਰਮਾਨਾ ਨੂੰ
3 ਡਰਨਾ ਹੀ ਤਾਂ ਮਰਨਾ ਹੈ ਝੂਠ ਨੇ
ਫਿਰ ਸਿਰ ਚੜਨਾ ਹੈ ਜਵਾਬ ਤਾਂ
ਦੇਣਾ ਹੀ ਪੈਣਾ ਝੂਠੇ ਫਰਮਾਨਾ
ਨੂੰ ਕਿੰਨਾ ਚਿਰ ਮਨਾ ਦੱਬੇਗਾ
ਅਰਮਾਨਾ ਨੂੰ
ਲੇਖਿਕਾ ਬੇਅੰਤ ਮਾਨ
ਪਿੰਡ ਕਾਲੇਕੇ ਜਿਲਾ ਬਰਨਾਲਾ
