ਸੋਹਣੀ ਸੂਰਤ ਮਨ ਮੋਹਣੀ ਮੂਰਤਿ
ਕਾਵਿ ਰਚਨਾ ਦੀ ਧਨੀ ਉਹ ਜਾਪੇ ।
ਹਰ ਰਚਨਾ ਲਿਖਦੀ ਬਹੁਤ ਪਿਆਰੀ
ਬਾ ਕਮਾਲ ਕਰਦੀ ਪੇਸ਼ਕਾਰੀ ।
ਪੁੱਛੋ ਤਾਂ ਸਹੀ ਕੌਣ ਹੈ ਉਹ ਨਾਰੀ
ਉਹ ਹੈ ਸਾਡੀ ਸਤਿਕਾਰਿਤ ,
ਰਮਿੰਦਰ ਰੰਮੀ ਜੀ ਪਿਆਰੀ ।
ਜਾਤ ਪਾਤ ਦਾ ਭੇਦ ਨਾ ਕਰਦੀ
ਧਰਮ ਕਰਮ ਤੋਂ ਅੱਗੇ ਵੱਧਦੀ ।
ਸਭ ਨੂੰ ਰੱਖਦੀ ਇੱਕ ਬਣਾ ਕੇ
ਕਦੀ ਭੈਣ , ਕਦੀ ਮਾਂ ਬਣ ਜਾਂਦੀ ।
ਸੱਭ ਦੇ ਮਨ ਨੂੰ ਲੱਗਦੀ ਪਿਆਰੀ
ਪੁੱਛੋ ਤਾਂ ਸਹੀ ਕੌਣ ਹੈ ਉਹ ਨਾਰੀ ।
ਉਹ ਹੈ ਸਾਡੀ ਸਤਿਕਾਰਿਤ ,
ਰਮਿੰਦਰ ਰੰਮੀ ਜੀ ਪਿਆਰੀ ।
ਅੰਮ੍ਰਿਤਾ ਪ੍ਰੀਤਮ ਵਰਗੀ ਉਹ ਹੈ ਲੱਗਦੀ
ਨਿਸ਼ਚੈ ਕਰ ਸਦਾ ਅੱਗੇ ਵਧਦੀ ।
ਮਿਹਨਤ ਤੋਂ ਨਾ ਕਦੇ ਵੀ ਡਰਦੀ
ਹਰ ਖੇਤਰ ਵਿੱਚ ਜਾਵੇ ਮੱਲਾਂ ਮਾਰੀ ।
ਪੁੱਛੋ ਤਾਂ ਸਹੀ ਕੌਣ ਹੈ ਉਹ ਨਾਰੀ
ਉਹ ਹੈ ਸਾਡੀ ਸਤਿਕਾਰਿਤ ,
ਰਮਿੰਦਰ ਰੰਮੀ ਜੀ ਪਿਆਰੀ ।
ਗੁਰਦੀਪ ਕੌਰ ਜੰਡੂ
