World Punjabi Times

World Punjabi Times

    • (no title)

ਅਧਿਆਪਕ

Aug 31, 2024

—

by

worldpunjabitimes
in ਸਾਹਿਤ ਸਭਿਆਚਾਰ

ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ
ਸੁਪਨਿਆਂ ਨੂੰ ਪਰ ਦਿੰਦੇ ਅੰਬਰੀਂ,
ਉੱਡਣੇ ਦਾ ਵੱਲ ਸਿਖਲਾਉਂਦੇ…

ਗਿਆਨ ਦੇ ਸਾਗਰ ਨੇ ਡੂੰਘੇ,
ਚੂਲੀਆਂ ਭਰ ਕੇ ਜਾਣ ਪਿਲਾਈ ।
ਕੀ ਸਿਫ਼ਤ ਕਰਾਂ ਮੈਂ ਗੁਰੂਆਂ ਦੀ,
ਜੋ ਮੱਥੇ ਕਿਸਮਤ ਦੀ ਰੇਖਾ ਵਾਹੁੰਦੇ ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…

ਤੂੰ ਪੈਰੀਂ ਹੱਥ ਲਾ ਉੱਠ ਤੜਕੇ,
ਮਾਪੇ ਨੇ ਪਹਿਲੇ ਅਧਿਆਪਕ ।
ਕਦੇ ਵੀ ਮੰਦਾ ਬੋਲੀਂ ਨਾ,
ਬ੍ਰਹਮ ਗਿਆਨ ਇਹ ਅਖਵਾਉਂਦੇ ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…

ਮਾਂ ਤੋਂ ਮਾਂ ਬੋਲੀ ਦੀ ਦਾਤ ਮਿਲੀ,
ਕਦੇ ਨਾ ਬੋਲਣ ਤੋਂ ਸ਼ਰਮਾਈਏ।
ਸਾਂਭ ਲਓ ਮਹਿੰਗੇ ਮੋਤੀਆਂ ਨੂੰ,
ਕਾਮਲ ! ਗੁਰੂ ਏਹੀ ਸਮਝਾਉਂਦੇ ।
ਸਤਿਕਾਰ ਕਰੋ, ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…

ਇਹ ਰਾਹ ਦੱਸਦੇ ਨੇ ਮੰਜ਼ਿਲਾਂ ਦੇ,
ਬਾਹਲੀ ਮਿਹਨਤ ਨਾਲ ਪੜਾਉਂਦੇ ।
ਡਾਕਟਰ,ਪਾਈਲਟ ‘ਤੇ ਵਿਗਾਆਨੀ
ਇਹੀ ਅਧਿਆਪਕ ਨੇ ਬਣਾਉਂਦੇ।
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ…

ਜਾਚ ਸਿਖਾਉਂਦੇ ਜੀਵਨ ਦੀ,
ਮਿਹਨਤ ਕਰੋ ‘ਤੇ ਨੀਅਤ ਚੰਗੀ ।
ਪ੍ਰੀਤ, ਜੋ ਡਰਣ ਨਾ ਮੁਸ਼ਕਲ ਤੋਂ,
ਉਹ ਉੱਚੀਆਂ ਮੰਜ਼ਲਾਂ ਨੂੰ ਹੱਥ ਪਾਉਂਦੇ,
ਸਤਿਕਾਰ ਕਰੋ ਅਧਿਆਪਕ ਦਾ,
ਮੱਥੇ ਗਿਆਨ ਦੀ ਜੋਤ ਜਗਾਉਂਦੇ….
-੦-

ਪਰਮ ‘ਪ੍ਰੀਤ’ ਬਠਿੰਡਾ
ਅਧਿਆਪਕਾ ਅਤੇ ਸ਼ਾਇਰਾ
ਸਰਕਾਰੀ ਹਾਈ ਸਕੂਲ ਮਲਕਾਣਾ


Comments

Leave a Reply Cancel reply

Your email address will not be published. Required fields are marked *

This site uses Akismet to reduce spam. Learn how your comment data is processed.

←Previous: “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਪੁਸਤਕ ਦਾ ਵਿਸ਼ਵ ਵਿਆਪੀ ਪਸਾਰ ਕਰਾਂਗੇ- ਬਿੱਲਾ ਸੰਧੂ
Next: ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਦਾ ਕੀਤਾ ਧੰਨਵਾਦ-→
World Punjabi Times

World Punjabi Times

About

  • Team
  • History
  • Careers

Privacy

  • Privacy Policy
  • Terms and Conditions
  • Contact Us

Social

  • Facebook
  • Instagram
  • Twitter/X

Designed with WordPress

gamdom