ਜਦੋਂ ਗੁਰੂ ਅਮਰ ਦਾਸ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਨਹੀਂ ਹੋਏ ਸਨ ਤਾਂ ਮੇਹੜੇ ਗ੍ਰਾਮ ਦਾ ਦੁਰਗਾ ਦਾਸ ਨਾਮ ਦਾ ਬ੍ਰਾਹਮਣ ਜੋ ਕਿ ਜੋਤਸ਼ ਵਿੱਦਿਆ ਦਾ ਜਾਣੂ ਸੀ।
ਪਦਮ ਰੇਖਾ ਦੇਖ ਕੇ ਬੋਲਿਆ ਤੁਹਾਡੇ ਸੀਸ ਤੇ ਛੱਤਰ ਝੁੱਲੇਗਾ। ਜਦੋਂ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਊਪਰੰਤ ਇਸ ਨਗਰ ਵਿਚ ਪਹੁੰਚ ਤਾਂ ਦੁਰਗਾ ਦਾਸ ਨਾਮੀ ਪੰਡਿਤ ਨੇ ਇਕ ਸਿੱਖ ਤੋਂ ਪੁੱਛਿਆ ਕਿ ਕੌਣ ਹਨ।
ਸਿੱਖ ਨੇ ਕਿਹਾ ਕਿ ਤੀਸਰੇ ਗੁਰੂ ਅਮਰਦਾਸ ਜੀ ਸੰਸਾਰ ਦੇ ਜੀਵਾਂ ਨੂੰ ਤਾਰਨ ਲਈ ਤੀਰਥਾਂ ੳ ਤੇ ਰਟਨ ਕਰਦੇ ਹੋਏ ਇੱਥੇ ਪਹੁੰਚੇ ਹਨ। ਬ੍ਰਾਹਮਣ ਨੇ ਵਿਚਾਰ ਕੀਤਾ ਕਿ ਇਹ ਤਾਂ ਉਹ ਗੁਰੂ ਜੀ ਹਨ। ਜਿੰਨਾ ਦੇ ਚਰਨ ਵਿੱਚ ਪਦਮ ਵੇਖਿਆ ਸੀ।
ਜਦੋਂ ਸਿੰਖਾਂ ਨੇ ਜਾਣਕਾਰੀ ਦਿੱਤੀ ਤਾਂ ਬ੍ਰਾਹਮਣ ਨੇ ਸ਼ਰਧਾ ਨਾਲ ਬਹੁਤ ਪ੍ਰਸੰਨ ਹੋ ਕੈ ਸਹਿਜੇ ਸਹਿਜੇ ਸਤਿਗੁਰੂ ਦੇ
ਨਜਦੀਕ ਜਾਣਾ ਕੀਤਾ।
ਗੁਰੂ ਜੀ ਨੇ ਪਛਾਣ ਕੇ ਭਾਵਨਾ ਨਾਲ ਗੁਰੂ ਜੀ ਦੇ ਚਰਨਾਂ ਵਿਚ ਜਾ ਕੇ ਬੇਨਤੀ ਕੀਤੀ।
ਬ੍ਰਾਹਮਣ ਕਹਿਣ ਲੱਗਾ ਕਿ ਤੁਸੀਂ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਜਿਸ ਵੇਲੇ ਸਾਨੂੰ
ਇਹ ਵਡਿਆਈ ਮਿਲੇਗੀ ਤਾਂ
ਤੇਰੇ ਮਨ ਦੀ ਕਾਮਨਾ ਹੋਵੇਗੀ ਉਹ ਪੂਰੀ ਹੋਵੇਗੀ। ਸੋ ਹੁਣ ਸਮਾਂ ਆ ਗਿਆ ਹੈ। ਕਿਰਪਾ ਕਰਕੇ ਮੇਰੇ ਮਨ ਦੀ ਭਾਵਨਾ ਪੂਰੀ ਕਰੋ। ਸਤਿਗੁਰ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿ ਤੇਰੇ ਮਨ ਦੀ ਇੱਛਾ ਹੈ ਸੋ ਬਿਨਾਂ ਕਿਸੇ ਦੇਰ ਤੋਂ ਪ੍ਰਾਪਤ ਹੋਣਗੇ। ਇਸ ਲੋਕ ਦੇ ਸੁਖ, ਧਨ, ਪਦਾਰਥ, ਸੁੰਦਰ ਇਸਤਰੀ, ਪੁੱਤਰ ਆਦਿ ਪ੍ਰਾਪਤ ਹੋਣਗੇ। ਜੇਕਰ ਸੰਸਾਰਟ ਸੁਖ ਨਾਵਾਨ ਜਾਣ ਕਰਕੇ ਪ੍ਰਲੋਕ ਦਾ ਸੁਖ ਤੇ ਜੰਮਣ ਮਰਣ ਤੋਂ ਰਹਿਤ ਪਦਵੀ ਪ੍ਰਾਪਤ ਕਰਨੀ ਹੈ ਤਾਂ ਉਹ ਵੀ ਤੁਹਾਨੂੰ ਪ੍ਰਾਪਤ ਹੋਵੇਗੀ।
ਸਤਿਗੁਰਾਂ ਨੇ ਕਿਹਾ ਲੋਕ ਜਾਂ
ਪਰਲੋਕ ਦਾ ਇੱਕ ਸੁਖ ਤੁਸੀ ਲੈ ਸਕਦੇ ਹੋ। ਇਹ ਸੁਣ ਕੇ ਬ੍ਰਾਹਮਣ ਸੰਸੇ ਵਿਚ ਪੈ ਗਿਆ ਤੇ ਕੋਈ ਭੀ ਨਿਰਣਾ ਨਾ ਕਰ ਸਕਿਆ। ਜਦੋਂ ਚੁਪ ਕੀਤਿਆਂ ਇਕ ਘੜੀ ਦਾ ਸਮਾਂ ਬਤੀਤ ਹੋ ਗਿਆ ਤਾਂ
ਸਤਿਗੁਰ ਜੀ ਨੇ ਉਸ ਵੱਲ ਵੇਖਣਾ ਕੀਤਾ।
ਸਤਿਗੁਰਾਂ ਜੀ ਨੇ ਇਹ ਬਚਨ ਸੁਣ ਕੇ ਬ੍ਰਾਹਮਣ ਨੇ ਬੜੀ ਦੀਨਤਾ ਦੇ ਸਾਹਿਤ ਗੁਰ ਚਰਨਾ ਵਿੱਚ ਸੀਸ ਨਨਿਵਾ ਕੇ ਇਹ ਬਚਨ ਕਹੇ ਸਨ। ਇਨ੍ਹਾਂ ਬਚਨਾਂ ਤੋਂ ਮੰਗਣ ਦੀ ਸਮਝ ਪੈਂਦੀ ਹੈ। ਮੰਗਤਾ ਦੁਰਗਾ ਦਾਸ ਜੈਸਾ ਹੋਵੇ ਤੇ ਦਾਤਾ ਸ੍ਰੀ ਗੁਰੂ ਅਮਰਦਾਸ ਜੈਸਾ ਹੋਵੇ।
ਬ੍ਰਾਹਮਣ ਦੇ ਇਹ ਬਚਨ ਸੁਣ ਕੇ ਸਤਿਗੁਰੂ ਜੀ ਨੇ ਪ੍ਰਸੰਨ ਹੋਕੇ ਬਚਨ ਕੀਤਾ ਕਿ ਤੁਹਾਨੂੰ ਦੋਨੋਂ ਹੀ ਲੋਕਾਂ ਦੇ ਸੁਖ ਪ੍ਰਾਪਤ ਹੋਣਗੇ। ਇਸ ਲੋਕ ਦੇ ਧਨ ਪਦਾਰਥ ਤੇ ਸਤਿਨਾਮ ਦਾ ਸਿਮਰਣ ਕਰਨ ਕਰਕੇ ਮੁਕਤੀ ਨੂੰ ਪ੍ਰਾਪਤ ਕਰੋਗੇ।

ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18

