ਹਰਿ ਮੰਦਰੁ ਦਾ ਅਰਥ ਹੈ ਪ੍ਰਭੂ ਦਾ ਟਿਕਾਣਾ। ਉਸ ਪਰਿਪੂਰਨ ਪ੍ਰਭੂ ਨੇ ਇਸ ਸਰੀਰ ਮੰਦਰ ਨੂੰ ਆਪ ਹੀ ਸਾਜਿਆ ਹੈ। ਇਕ ਰਹਿਮਤ ਕੀਤੀ ਕਿ ਇਸਨੂੰ ਸਾਜਨ ਤੋਂ ਬਾਅਦ ਸਾਜਨ ਵਾਲਾ ਇਸ ਤੋਂ ਵੱਖ ਨਹੀ ਹੋਇਆ। ਪ੍ਰਮਾਤਮਾ ਨੇ ਇਹ ਸਰੀਰ ਬਣਾਇਆ ਤੇ ਇਸ ਘਰ ਨੂੰ ਬਣਾ ਕੇ ਉਹ ਆਪ ਵੀ ਇਸਦੇ ਨਾਲ ਹੀ ਰਹਿੰਦਾ ਹੈ।
ਘੁਮਿਆਰ ਦੇ ਬਰਤਨ ਬਣਾਉਂਦਾ ਹੈ। ਮਿੱਟੀ ਦੇ ਬਰਤਨ ਦੇ ਨਾਲ ਹੈ ਪਰ ਜਦੋਂ ਉਹ ਭਾਂਡਾ ਤਿਆਰ ਹੋ ਗਿਆ ਕੋਈ ਖਰੀਦ ਕੇ ਲੈ ਗਿਆ ਤਾਂ ਅੱਜ ਕੱਲ ਭਾਂਡੇ ਬਣਾਉਣ ਵਾਲਾ ਭਾਂਡਿਆਂ ਦੇ ਨਾਲ ਨਹੀਂ ਜਾਂਦਾ। ਕਰਤਾ ਕਿਤੇ ਹੈ ਤੇ ਕਿਰਤ ਕਿਸੇ ਜਗ੍ਹਾ ਤੇ ਚਲੀ ਗਈ।
ਪਰਮਾਤਮਾ ਇਕ ਅਜਿਹਾ ਕਰਤਾ ਹੈ। ਜਿਹੜਾ ਆਪ ਕਿਰਤ ਕਰਦਾ ਹੈ। ਪਰ ਕਿਰਤ ਕਰਨ ਤੋਂ ਬਾਅਦ ਕਦੀ ਵੀ ਕਰਤਾ ਵਾਹਿਗੁਰੂ ਆਪਣੀ ਕਿਰਤ ਤੋਂ ਦੂਰ ਨਹੀਂ ਹੋਇਆ। ਜਿਹੜੀ ਕਿਰਤ ਕਰਦਾ ਹੈ। ਉਸ ਕਿਰਤ ਵਿਚ ਆਪ ਸਮਾ ਗਿਆ।ਆਪਣੇ ਆਪ ਉਸਨੇ ਸਿਰਜਿਆ ਆਪਣੇ ਆਪ ਉਸਨੇ ਮਾਇਆ ਬਣਾਇਆ। ਸਾਰੀ ਖੇਡ ਰਚਾ ਕੇ ਸੱਚੇ ਪਾਤਸ਼ਾਹ ਕਹਿੰਦੇ ਹਨ। ਆਪਣਾ ਟਿਕਾਣਾ ਵਿਚ ਬਣਾ ਲਿਆ।
ਆਦਿ ਕਾਲ ਤੋਂ ਆਦਮੀ ਸੰਸਾਰ ਨੂੰ ਪਰਿਵਾਰ ਨੂੰ ਛੱਡ ਕੇ ਜੰਗਲ ਵਿਚ ਘੁੰਮਦਾ ਰਿਹਾ। ਕੋਈ ਤੀਰਥ ਰਟਨ ਕਰਦਾ ਪਿਆ ਹੈ। ਕਿਸੇ ਬੰਦੇ ਨੇ ਬਾਹਰ ਦੇ ਕਰਮ ਕਾਂਡ ਕੀਤੇ। ਉਸ ਪਰਮਾਤਮਾ ਨੂੰ ਪਾਉਣ ਲਈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿਹੜੇ ਰੱਬੀ ਪਿਆਰ ਭਗਤੀ ਵਿਚ ਗੜੂੰਦ ਹਨ। ਉਹਨਾਂ ਨੇ ਇਕੋ ਗੱਲ ਕਹੀ ਹੈ ਕਿ ਅਸਲ ਵਿਚ ਤੂੰ ਆਪਣੇ ਤਨ ਘਰ ਵਿਚ ਝਾਤੀ ਮਾਰ। ਉਹ ਵਾਹਿਗੁਰੂ ਤੇਰੇ ਸਰੀਰ ਘਰ ਵਿਚ ਬਿਰਾਜਮਾਨ ਹੈ।
ਜਿਸ ਨਾਮ ਅੰਮ੍ਰਿਤ ਦੇ ਖਜ਼ਾਨੇ ਲਈ ਤੂੰ ਸੰਸਾਰ ਤੇ ਆਇਆ।
ਬਾਹਰ ਦੇ ਪਾਖੰਡ ਵਾਲੇ ਵਸ ਛੱਡ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਭੇਖ ਛੱਡ ਦੇ। ਮਨ ਦੀਆਂ ਚਤੁਰਾਈਆਂ ਛੱਡ ਦੇ। ਪਰਮਾਤਮਾ ਤੇਰੇ ਤੋਂ ਵੱਖ ਨਹੀਂ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18