ਦਰਦ ਦੇ ਕੇ ਹਾਲ ਪੁੱਛਦੇ ਵੇਖੇ ਨੇ ਲੋਕੀ,
ਹਾਲ ਦੱਸਣ ਤੋਂ ਪਹਿਲਾਂ ਹੀ….
ਰੁਖ ਗੱਲ ਦਾ ਬਦਲਦੇ ਵੇਖੇ ਨੇ ਲੋਕੀ।
ਕੋਲ ਬਹਿ ਕੇ ਦਿੰਦੇ ਨੇ ਭਾਵੇਂ ਤਸੱਲੀ ਆ,
ਬੋਲਦੇ ਕੁਝ ਹੋਰ ਤੇ ਸਮਝਾਉਂਦੇ…
ਕੁਝ ਹੋਰ ਹੀ ਦੇਖੇ ਨੇ ਅਕਸਰ ਲੋਕੀ।
ਤੰਨਜਾਂ ਵੀ ਕੱਸਦੇ.. ਪਰ ਬੋਲ ਕੇ ਮਿੱਠਾ,
ਦਿਲ ‘ਚ ਬੈਠ ਕੇ….
ਖੰਜਰ ਪਿੱਠ ‘ਤੇ ਖੋਭਦੇ ਵੇਖੇ ਨੇ ਲੋਕੀ।
ਤੇਰੇ ਨਾਲ ਕੁਝ ਹੋਰ..ਤੇ ਮੇਰੇ ਨਾਲ਼ ਕੁਝ ਹੋਰ,
ਗੱਲ ਕਰਕੇ ਵੱਖ ਵੱਖ…
ਆਪਣਿਆਂ ਤੋਂ ਦੂਰ ਕਰਦੇ ਵੇਖੇ ਨੇ ਲੋਕੀ।
ਲਾ ਕੇ ਨਸ਼ੇ ‘ਤੇ ਪੁੱਤ ਕਿਸੇ ਦੇ ਨੂੰ ਕਰਦੇ ਬਰਾਬਰ,
ਤੇ ਉਧਾਲ ਕੇ ਧੀ ਕਿਸੇ ਦੀ…
ਵਿੱਚ ਚੌਰਾਹੇ ਮੇਲਾ ਲਾਉਂਦੇ ਵੇਖੇ ਨੇ ਲੋਕੀ।
ਦਰਦ ਦੇ ਕੇ ਹਾਲ ਪੁੱਛਦੇ ਵੇਖੇ ਨੇ ਲੋਕੀ,
ਹਾਲ ਦੱਸਣ ਤੋਂ ਪਹਿਲਾਂ ਹੀ…
ਰੁੱਖ ਗੱਲ ਦਾ ਬਦਲਦੇ ਵੇਖੇ ਨੇ ਲੋਕੀ।

ਪਰਵੀਨ ਕੌਰ ਸਿੱਧੂ
8146536200