ਤਿੰਨ ਰੰਗੀਂ ਵੇਖੋ! ਮੇਰੀ ਪਤੰਗ ।
ਕੇਸਰੀ,ਚਿੱਟਾ,ਹਰਾ,ਵਿੱਚ ਰੰਗ।
ਜਦੋਂ ਵੀ ਮੈਂ ਸਕੂਲ ਤੋਂ ਆਵਾਂ।
ਪਹਿਲਾਂ ਆਪਣਾ ਕੰਮ ਮੁਕਾਵਾਂ।
ਆਥਣ ਵੇਲੇ ਕੋਠੇ ‘ ਤੇ ਚੜ੍ਹਕੇ,
ਓਲ੍ਹਾ ਦੇ,ਦੀਪ ਕੰਨੀਆਂ ਫੜ੍ਹਕੇ।
ਮਾਰ ਤੁਣਕੇ ਮੈਂ ਉੱਚੀ ਚੜ੍ਹਾਵਾਂ,
ਮਿੰਟਾਂ ਦੇ ਵਿੱਚ ਅੰਬਰੀਂ ਲਾਵਾਂ।
ਜਦ ਬੱਦਲਾਂ ਵੱਲ ਭਰੇ ਉਡਾਰੀ।
ਲੱਗਦੀ ਮੈਨੂੰ ਬਹੁਤ ਪਿਆਰੀ।
ਵਿੱਚ ਡੋਰ ਦੇ ਚਿੱਠੀਆਂ ਪਾਵਾਂ,
ਹਾਣੀਆਂ ਤਾਂਈ ਸੱਦ ਦਿਖਾਵਾਂ।
ਵੇਖ ਵੇਖ ” ਪੱਤੋ,”ਲਵੇ ਨਜ਼ਾਰੇ,
ਬਚਪਨ ਦੇ ਦਿਨ ਬੜੇ ਪਿਆਰੇ।
ਇਹ ਦਿਨ ਜਦ ਲੰਘ ਜਾਵਣਗੇ।
ਮੈਂ ਪੁੱਛਦਾ, ਫੇਰ ਕਦ ਆਵਣਗੇ?
ਮੁੜ ਨਹੀਂ ਆਉਣੇ, ਨਹੀ ਆਉਣੇ,
ਉਹ ਦਿਨ ਗਵਾਚੇ ਨਹੀਂ ਥਿਆਉਣੇ।
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ 94658-21417
ਹਰਪ੍ਰੀਤ ਸਿੰਘ ਪੱਤੋ
