ਮੁੱਦਤਾਂ ਹੋ ਗਈਆਂ ਮੁਖੜਾ ਤੱਕਿਆ
ਤੇ ਦਿਲੋਂ ਮੁਹੱਬਤਾਂ ਮੁੱਕੀਆਂ ਨੂੰ ,
ਬਹੁਤੀ ਨਹੀਂ ਲੋੜ ਫਰੋਲਣ ਦੀ,
ਬਸ ਗੱਲਾਂ ਕੁਝ ਢੱਕੀਆਂ ਨੂੰ ,
ਦੂਰੋਂ ਹੀ ਸਿਜਦਾ ਕਰ ਛੱਡੀਏ
ਸੱਜਣਾ ਦੀਆਂ ਸੋਚਾਂ ਘਟੀਆ ਨੂੰ ,
ਖਸਮ ਜਿਨ੍ਹਾਂ ਦੇ ਕਰਨ ਚਾਕਰੀ ,
ਗੁੰਦ ਗੁੰਦ ਬਹਿੰਦੀਆਂ ਪੱਟੀਆਂ ਨੂੰ ,
ਹਨ੍ਹੇਰਿਆਂ ਤੋਂ ਡਰਦੇ ਰਹਿੰਦੇ ਸੀ ,
ਹੁਣ ਚਾਨਣ ਚੁੱਭਦਾ ਅੱਖੀਆਂ ਨੂੰ ,
ਕੋਟ ਕਚਹਿਰੀ ਗੱਲ ਨਹੀਂ ਸੁਣਦੇ ,
ਘਸੀਆਂ ਵੇਖ ਕੇ ਜੁੱਤੀਆਂ ਨੂੰ
ਫੈਸ਼ਨ ਨਹੀਂ ਪ੍ਰਿੰਸ ਗਰੀਬੀ ਹੈ ,
ਜੋ ਤਕਦਾ ਨੰਗੀਆਂ ਵੱਖੀਆਂ ਨੂੰ
ਇੱਥੇ ਅਣਖ ਜਮੀਰਾਂ ਮਰ ਚੁੱਕੀਆਂ,
ਤਾਂਹੀ ਰਾਜ ਬਹਾਇਆ ਖੱਸੀਆਂ ਨੂੰ

ਰਣਬੀਰ ਸਿੰਘ ਪ੍ਰਿੰਸ
9872299613
# 37/1 ਬਲਾਕ ਡੀ-1
ਆਫਿਸਰ ਕਲੋਨੀ ਸੰਗਰੂਰ
148001