ਕੋਈ, ਅਣ-ਦੇਖੀ ਜਿਹੀ ਤੇਰੀ ਕਰਦਾ
….. ……ਤਾਂ, ਉਸ ਨੂੰ ਕਰੀ ਜਾਣ ਦੇ
ਤੈਨੂੰ ਵੇਖ ਕੇ ਜੇ, ਮੂੰਹ ਪਰਾਂ ਨੂੰ ਕਰਦਾ
…………….ਉਸ ਨੂੰ ਕਰੀ ਜਾਣ ਦੇ
ਤੂੰ, ਇਸ ਗੱਲ ਨੂੰ, ਦਿਲ ਤੇ ਨਾ ਲਾਂਵੀ
ਕਿ ਤੇਰੀ ਪਿੱਠ ਪਿੱਛੇ,ਕੀ ਕੀ ਕਹਿੰਦੇ ਨੇ
ਸਮਾਂ ਕਦੇ—ਇੱਕੋ ਜਿਹਾ ਨਹੀ ਰਹਿੰਦਾ
ਦਿਨ ਤਾਂ—ਆਉਂਦੇ—ਜਾਂਦੇ ਰਹਿੰਦੇ ਨੇ
ਮੁਸ਼ਕਲ ਹੁੰਦਾ ਸਾਰਿਆਂ ਨੂੰ ਖੁਸ਼ ਰੱਖਣਾ
ਡੱਡੂਆਂ ਨੂੰ—ਤੱਕੜੀ ਵਿੱਚ ਤੋਲਣ ਵਾਂਗ,
ਫੜ ਫੜ ਭਾਵੇਂ ਪਲੜੇ ,ਚ ਬਿਠਾਓ ਜਾਓ
ਤੇ ਦੂਸਰੇ ਛਾਲਾਂ ਜਿਹੀਆਂ ਮਾਰੀ ਜਾਂਦੇ ਨੇ
ਬਸ, ਤੂੰ ਦਿਲ ,ਚ ਆਸ ਬਣਾ ਕੇ—ਰੱਖੀ
ਮਾੜੇ ਤਾ ਆਪਣੀ ਔਕਾਤ ਵਿਖਾ ਜਾਂਦੇ ਨੇ
ਸਮਾਂ ਕਦੇ—ਇੱਕੋ ਜਿਹਾ ਨਹੀ ਓ ਰਹਿੰਦਾ
ਕਹਿੰਦੇ ਦਿਨ ਤਾਂ ਆਉਂਦੇ-ਜਾਂਦੇ ਰਹਿੰਦੇ ਨੇ
ਇੱਥੇ ਲੋਕੀਂ ਖੰਭਾਂ ਤੋ ਬਣਾ ਦਿੰਦੇ ਨੇ ਡਾਰਾਂ
ਤੀਲੀ ਲਾ ਕੇ ਡੱਬੂ, ਕੰਧ ਤੇ ਬਹਿ ਜਾਂਦਾ ਏ
ਲੱਖ ਬਣਾ ਕੇ ਵੇਖ ਲਓ,ਕਿਸੇ ਨੂੰ ਆਪਣਾ
ਬਿਗਾਨਾ ਤਾਂ—ਬਿਗਾਨਾ ਹੀ, ਰਹਿੰਦਾ ਏ,
ਤੂੰ ਪੁੱਛਦਾ ਰਹਿੰਦਾ ਐ, ਕਿ ਹੋਲੀ ਕਦੋਂ ਹੈ,
ਲੋਕ, ਪਲ ਪਲ ਰੰਗ ਬਦਲਦੇ ਰਹਿੰਦੇ ਨੇ
ਸਮਾਂ ਕਦੇ—ਇੱਕੋ ਜਿਹਾ ਨਹੀ ਓ ਰਹਿੰਦਾ
ਕਹਿੰਦੇ ਦਿਨ ਤਾਂ ਆਉਂਦੇ-ਜਾਂਦੇ ਰਹਿੰਦੇ ਨੇ
ਨਾਮ-ਪਹਿਚਾਣ ਛੋਟੀ ਹੋਵੇ, ਜਾਂ ਫਿਰ ਵੱਡੀ
ਓਹ ਤੁਹਾਡੀ- ਖੁਦ ਦੀ ਹੀ, ਹੋਣੀ ਚਾਹੀਦੀ,
ਜਿੰਨੀ ਕੁ ਚਾਦਰ—ਉਨੇ ਕੁ ਹੀ ਪੈਰ ਪਸਾਰੋ
ਅੱਗਾ ਦੌੜ-ਪਿੱਛਾ ਚੌੜ ਨਹੀ ਕਰਵਾਈ ਦੀ
ਜਿਹੜੇ ਦੱਸਾਂ-ਨੌਹਾਂ ਦੀਆਂ ਕਰਦੇ, ਕਿਰਤਾਂ
ਦੀਪ, ਓਹ ਹਮੇਸ਼ਾ ਸਬਰਾਂ ਵਿੱਚ ਰਹਿੰਦੇ ਨੇ
ਸਮਾਂ ਕਦੇ—ਇੱਕੋ ਜਿਹਾ ਨਹੀ ਓ, ਰਹਿੰਦਾ
ਕਹਿੰਦੇ, ਦਿਨ ਤਾਂ ਆਉਂਦੇ-ਜਾਂਦੇ ਰਹਿੰਦੇ ਨੇ
ਦੀਪ ਰੱਤੀ ✍️

