ਕੌਣ ਪੁੱਛਦਾ ਆਪੇ ਮਾਏ,
ਇਹ ਧੀ ਦਾ ਸੁੱਖ ਨਿਮਾਣਾ।
ਪੁੱਤਾਂ ਵਾਂਗੂੰ ਧੀਆਂ ਅੱਜ ਕੱਲ੍ਹ,
ਇਹ ਫੇਰ ਨਾ ਮੁੜ ਕੇ ਆਉਣਾ।
ਜਿੰਦਗੀ ਪੁੱਤਾਂ ਨਾਲ ਚੱਲਦੀ,
ਪੁੱਤ ਡੁੱਬਿਆ ਨਸ਼ੇ ਵਿੱਚ ਮਾਵਾਂ।
ਧੀਆਂ ਰੱਖਦੀ ਖਿਆਲ ਮਾਏ,
ਧੀ ਨੂੰ ਕੁੱਖ ਨਾ ਕਦੇ ਮਰਾਉਣਾ।
ਪੁੱਤ ਜੰਮ ਦੀ ਥਾਂ ਧੀ ਨੇ ਲੈ ਲਈ,
ਬਿਨ ਕਸੂਰ ਦੇ ਕੁੱਖ ਕਿਉਂ ਲਾਵਾਂ।
ਬੁਰੀ ਨਜ਼ਰੇ ਰੱਖ ਪੁੱਤ ਧੀ ਨੂੰ ਨੋਚੇ,
ਕਿਹੋ ਜਾ ਪੁੱਤ ਜੰਮਿਆ ਸੁਣ ਮਾਵਾਂ।
ਕੁੱਖ ਵਿੱਚੋਂ ਧੀ ਨੂੰ ਮਾਰ ਮਕਾਉਂਦੇ,
ਪੁੱਤ ਜੰਮ ਤੋਂ ਗਾਹ ਮਿਲਣ ਸਜਾਵਾਂ।
ਸਿਰ ਤਾਜ ਧੀ ਬਣ ਦਖਾਉਂਦੀਆ,
ਅਕਲ ਦੇ ਅੰਨਿਓ ਕਿਉਂ ਸਤਾਉਣਾ।
ਬਾਬੁਲ ਤੇਰੀ ਧੀਏ ਪੱਗ ਨਾ ਰੋਲੇ,
ਤੂੰ ਇੱਜਤਾਂ ਨਾਲ ਰੱਖੀ ਮੈਨੂੰ ਛਾਵਾਂ।
ਸ਼ੇਰ ਪੁੱਤ ਤੇਰੀ ਧੀ ਅਣਖ ਨਾ ਡੋਲੇ,
ਗੌਰਵ ਦੇ ਬੋਲਾਂ ਵਿੱਚ ਧੀ ਨੂੰ ਬਚਾਵਾਂ।
ਗੌਰਵ ਧੀਮਾਨ
ਚੰਡੀਗੜ੍ਹ ਜ਼ੀਰਕਪੁਰ

