ਅੱਖੀਉਂ ਤੇਰੇ ਜਦ ਡਿੱਗਣੇਂ ਅੱਥਰੂ
ਤੈਨੂੰ ਕਿਸੇ ਨੇਂ ਰੋਂਦੇ ਨੂੰ ਚੁੱਪ ਕਰਾਉਣਾਂ ਨੀਂ
ਕੱਲਾ ਬਹਿਕੇ ਰੋ ਲਈਂ ਜਿਨਾਂ ਮਰਜ਼ੀ ਤੂੰ
ਤੈਨੂੰ ਕਿਸੇ ਨੇਂ ਗਲ਼ ਨਾਲ ਲਾਉਣਾਂ ਨੀਂ
ਮਾਂ ਵਰਗਾ ਘਣਛਾਂਵਾਂ ਬੂਟਾ ਤੈਨੂੰ
ਧਰਤੀ ਤੇ ਕਿਤੇ ਥਿਆਉਣਾਂ ਨੀਂ
ਮਾਂ ਤੋਂ ਬਿਨਾਂ ਸੱਜਣਾਂ ਔਖੇ ਵੇਲੇ
ਤੇਰੇ ਕੰਮ ਕਿਸੇ ਨੇਂ ਆਉਣਾਂ ਨੀਂ
ਤੂੰ ਭਾਂਵੇਂ ਮਾਂ ਨੂੰ ਕਦੇ ਦੁਰਕਾਰ ਦੇਵੀਂ
ਪਰ ਮਾਂ ਨੇਂ ਤੈਨੂੰ ਦਿਲੋਂ ਭਲਾਉਣਾਂ ਨੀਂ
ਮਾਂ ਵਰਗਾ ਘਣਛਾਵਾਂ ਬੂਟਾ ਤੈਨੂੰ
ਧਰਤੀ ਤੇ ਕਿਤੇ ਥਿਆਉਣਾਂ ਨੀਂ
ਮਾਂ ਹਰ ਥਾਂ ਤੇ ਤੇਰੇ ਨਾਲ ਖੜੂਗੀ
ਉਸ ਥਾਂ ਤੇ ਕਿਸੇ ਨੇ ਹੋਰ ਖੜੋਣਾਂ ਨੀਂ
ਰਿਸ਼ਤੇਦਾਰਾਂ ਨੂੰ ਤੂੰ ਭਾਂਵੇਂ ਪਰਖ ਲਵੀਂ
ਮਾਂ ਵਰਗਾ ਕਿਸੇ ਨੇ ਲਾਡ ਲਡਾਉਣਾਂ ਨੀਂ
ਮਾਂ ਵਰਗਾ ਘਣਛਾਂਵਾਂ ਬੂਟਾ ਤੈਨੂੰ
ਧਰਤੀ ਤੇ ਕਿਤੇ ਥਿਆਉਂਣਾਂ ਨੀਂ
ਸਿੱਧੂ, ਦੁਨੀਆਂ ਤੋਂ ਤੈਨੂੰ ਦਰਦ ਮਿਲਣਗੇ
ਮਾਂ ਬਾਝ੍ਹੋਂ ਮੱਲ੍ਹਮ ਕਿਸੇ ਨੇ ਲਾਉਣਾਂ ਨੀਂ
ਮਾਂ ਵਰਗਾ ਕਦੇ ਕਿਸੇ ਨੇ,ਮੀਤੇ,
ਗਿਆਨ ਦਾ ਦੀਪ ਜਗਾਉਂਣਾਂ ਨੀਂ
ਮਾਂ ਵਰਗਾ ਘਣਛਾਂਵਾਂ ਬੂਟਾ ਤੈਨੂੰ
ਧਰਤੀ ਤੇ ਕਿਤੇ ਥਿਆਉਣਾਂ ਨੀਂ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505

