*ਸੁਣ ਨੀ ਮਿੰਦੋ, ਦੀਪੋ ਉੱਠ ਖਾਂ ਮਾੜੂ,
ਸਾਰੇ ਚੁੱਕ ਲੋ ਕਹੀਆਂ ਕਸਗੇ ਚਾੜੂ.
ਸੁਤਿਆਂ ਤਾਈਂ ਜਗਾਉਣਾ ਆਂ,
ਸਵੱਛਤਾ ਮੁਹਿੰਮ ਦਾ ਇਹ ਸੁਨੇਹਾ,
ਪਿੰਡ ਨੂੰ ਸਵੱਛ ਬਣਾਉਣਾ ਆਂ.
ਸਵੱਛਤਾ………………………
ਪਿੰਡ ਦੇ ਘਰ ਨਾਲੀਆਂ ਛੱਪੜ੍ਹ,
ਗਲੀਆਂ ਫਿਰਨੀ ਤੇ ਕੀ ਰੱਪੜ੍ਹ,
ਸ਼ੀਸ਼ਿਆਂ ਵਾਂਗ ਚਮਕਾਉਣਾ ਆਂ, ਸਵੱਛਤਾ……………………..
. ਸੁੱਕਾ ਗਿੱਲਾ ਕੂੜਾ ਵੱਖੋ ਵੱਖ ਕਰਨਾ,
ਨਾ ਇਹ ਹੁਣ ਰੂੜੀ ਉਤੇ ਢੇਰ ਕਰਨਾ
. SWM ਪੱਲਾਟਾ ਤੱਕ ਪੁਚਾਉਣਾ ਆਂ, ਸਵੱਛਤਾ……..।…………..।…….
ਘਰ ਘਰ ਇਕ ਇਕ ਰੁੱਖ ਲਗਾਈਏ,
ਹਰਿਆਲੀ ਧਰਤੀ ਉੱਤੇ ਵਧਾਈਏ।
ਸੌਖਾ ਸਾਹ ਤਾਂ ਹੀ ਆਉਣਾ ਆਂ. ਸਵੱਛਤਾ……………………..।
Dwss ਮਹਿਕਮੇ ਵਾਲੇ ਭਾਈ,
ਜਾਂਦੇ ਨਿੱਤ “ਤੇਜ “ਹੋਰੀ ਸਮਜਾਈਂ।
ਉਹਨਾਂ ਦਾ ਕੰਮ ਸਮਜਾਉਣਾ ਆਂ, ਸਵੱਛਤਾ….।…………………..।
ਗੁਰਤੇਜ ਪੱਖੀ ਕਲਾਂ
ਬਲਾਕ ਕੋਆਰਡੀਨੇਟਰ ਫਰੀਦਕੋਟ*