ਫਰੀਦਕੋਟ, 2 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਬੰਦਾ ਬਹਾਦਰ ਕਾਲਜ ਆੱਫ ਐਜੂਕੇਸ਼ਨ ਵਿਖੇ ਗਾਂਧੀ ਜਯੰਤੀ ਮੌਕੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਈ.ਟੀ.ਟੀ. ਭਾਗ ਪਹਿਲਾ ਅਤੇ ਬੀ.ਐੱਡ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਗਾਂਧੀ ਜੀ ਦੇ ਜੀਵਨ ਤੇ ਉਹਨਾਂ ਦੇ ਕਾਰਜਾਂ ਉੱਪਰ ਵਿਚਾਰ ਚਰਚਾ ਕੀਤੀ। ਇਸ ਦੌਰਾਨ ਕਾਲਜ ਚੇਅਰਮੈਨ ਸ਼੍ਰੀ ਪੁਨੀਤ ਇੰਦਰ ਬਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਹਾਤਮਾ ਗਾਂਧੀ ਜੀ ਦੇ ਸੰਘਰਸ਼ ਭਰੇ ਜੀਵਨ ਅਤੇ ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਯੋਗਦਾਨ ਬਾਰੇ ਵਿਸਥਾਰ ਸਾਹਿਤ ਦੱਸਿਆ। ਉਹਨਾਂ ਇਹ ਵੀ ਦੱਸਿਆਂ ਕਿ ਗਾਂਧੀ ਜੀ ਦੇ ਸਿੱਖਿਆਂ ਸਬੰਧੀ ਵਿਚਾਰ ਵੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਵਾਲੇ ਹਨ। ਉਹਨਾਂ ਇਸ ਸੈਮੀਨਾਰ ਦੇ ਸੰਚਾਲਕ ਅਸੀਸਟੈਂਟ ਪ੍ਰੋਫੈਸਰ ਮੈਡਮ ਰਜਨੀ ਅਤੇ ਆਸਥਾ ਦੀ ਵੀ ਪ੍ਰਸੰਸਾ ਕੀਤੀ। ਇਸ ਉਪਰੰਤ ਕਾਲਜ ਡਾਇਰੈਕਟਰ ਮੈਡਮ ਸ਼ਾਲਿਨੀ ਬਾਵਾ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗਾਂਧੀ ਜਯੰਤੀ ਦੀਆ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਦੇਸ਼ ਪ੍ਰੇਮ ਸੰਬੰਧੀ ਕਾਰਜਾ ਨੂੰ ਯਾਦ ਕਰਦਿਆਂ ਉਹਨਾਂ ਸ਼ਰਧਾ ਦੇ ਫੁੱਲ ਭੇਂਟ ਕੀਤੇ।