ਪੂਰਨ ਗੁਰਸਿੱਖ ਖ਼ਾਲਸੇ ਦੀ, ਜੇ ਵੇਖਣੀ ਹੋਏ ਤਸਵੀਰ।
ਪੰਜ ਕਕਾਰਾਂ ਦਾ ਧਾਰਨੀ ਹੁੰਦਾ, ਹੱਥ ਰੱਖੇ ਸ਼ਮਸ਼ੀਰ।
ਦਸਮ ਪਿਤਾ ਨੇ ਸਾਜ ਪਿਆਰੇ, ਬਦਲ ਦਿੱਤੀ ਤਕਦੀਰ।
ਐਸੀ ਘਾੜਤ ਘੜੀ ਗੁਰੂ ਨੇ, ਸੋਚ ਵੱਖਰੀ ਤਦਬੀਰ।
ਏਸੇ ਖੜਗ ਰਾਹੀਂ ਸਿੱਖ ਰਾਜੇ, ਕਬਜ਼ਾ ਕੀਤਾ ਕਸ਼ਮੀਰ।
ਮਹਾਰਾਜਾ ਰਣਜੀਤ ਸਿੰਘ ਸੀ, ਐਸਾ ਇੱਕ ਬਲਬੀਰ।
ਬਾਬਾ ਦੀਪ ਸਿੰਘ ਨਾਲ ਖੰਡੇ ਦੇ, ਖਿੱਚੀ ਇੱਕ ਲਕੀਰ।
ਜੋ ਮਰਨਾ ਚਾਹੁੰਦਾ ਹੈ, ਇਹਨੂੰ ਪਾਰ ਕਰੇ ਉਹ ਵੀਰ।
ਬੰਦਾ ਸਿੰਘ ਤਲਵਾਰ ਫੜੀ, ਤੇ ਮਾਰਿਆ ਖਾਨ ਵਜ਼ੀਰ।
ਸਰਹੰਦ ਦੀ ਇੱਟ ਨਾਲ ਇੱਟ ਖੜਕਾ, ਕੀਤਾ ਲੀਰੋ ਲੀਰ।
ਏਸ ਸ਼ਸਤਰ ਦੀਆਂ ਖ਼ਾਸੀਅਤਾਂ, ਨਾ ਜਾਣੇ ਨਵੀਂ ਮੁੰਡੀਰ।
ਇਹਦੀਆਂ ਰਮਜ਼ਾਂ ਸਮਝੇ, ਕੋਈ ਵਿਰਲਾ ਗੁਣੀ-ਗਹੀਰ।

~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015.
