ਮੈਂ ਸੋਚਦਾ ਰਹਿੰਨਾ ਕੁੱਝ ਐਸਾ ਲਿਖਾਂ ਕੇ
ਉਸ ਤੁਰ ਗਈ ਮਾਂ ਨੂੰ ਸਿਜਦਾ ਕਰ ਦੇਵਾ
ਜ਼ੇਬ ਚ ਪਾਇਆ ਉਸ ਦਾ ਹੱਥੀਂ ਕੱਢਿਆ
ਕਿਧਰੇ ਰੁਮਾਲ ਨਾ ਸੁੱਕਾ ਰਹਿ ਜਾਵੇ
ਮੈਂ ਇਸ ਨੂੰ ਜ਼ਰਾ ਕੁ ਭਿੱਜਦਾ ਕਰ ਦੇਵਾ
ਲੋਕ ਇਹ ਨਾ ਆਖਣ ਵੇ ਤੂੰ ਸੰਧੂਆਂ ਸ਼ਾਇਰ ਕਾਹਦਾ
ਹਰ ਵੇਲੇ ਰੋਣ ਵਾਲੇ ਸ਼ੇਅਰ ਹੀ ਲਿਖਦਾ ਰਹਿੰਨਾ
ਕੋਈ ਐਸੀ ਦਰਦ ਕਹਾਣੀ ਲਿਖ ਤੂੰ ਕਲਮੇ ਮੇਰੀਏ
ਕੇ ਮੈਂ ਉਨ੍ਹਾਂ ਪੱਥਰ ਦਿਲ ਲੋਕਾਂ ਦੇ ਵੀ
ਅੱਖ ਚ ਹੰਝੂ ਡਿੱਗਦਾ ਕਰ ਦੇਵਾਂ,,
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158
