ਸੰਗੀਤਕ ਖੇਤਰ ਵਿੱਚ ਆਪਣੀ ਖੂਬਸੂਰਤ ਸੁਰੀਲੀ ਆਵਾਜ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੀ ਚਰਚਿਤ ਲੋਕ ਗਾਇਕਾ ‘ਕਮਲਪ੍ਰੀਤ ਮੱਟੂ ਜੀ’ ਆਪਣੇ ਖੂਬਸੂਰਤ ਗੀਤ “ਥਾਣੇਦਾਰੀ” ਨਾਲ ਹਾਜਰੀ ਲਗਵਾਉਣ ਆ ਰਹੀ ਹੈ । ਇਹ ਗੀਤ “ਨਿਆਮੀ ਪ੍ਰੋਡਕਸ਼ਨ” ਦੀ ਪੇਸ਼ਕਸ਼ ਹੈ ਅਤੇ ਇਸ ਗੀਤ ਦੀਆ ਮਨਮੋਹਕ ਸੰਗੀਤ ਬੱਧ ਕੀਤਾ ਹੈ ਪ੍ਰਸਿੱਧ ਸੰਗੀਤਕਾਰ ‘ਬਰਾੜ ਸਾਬ੍ਹ’ ਜੀ ਨੇ | ਗੀਤ ਨੂੰ ਖੂਬਸੂਰਤ ਸ਼ਬਦਾਂ ਨਾਲ , ਇੱਕ ਮਾਲਾ ‘ਚ ਪਰੋਇਆਂ ਹੈ, ਗੀਤਕਾਰੀ ਖੇਤਰ ਦੇ ਜਾਣੇ ਪਹਿਚਾਣ ਸਥਾਪਿਤ ਗੀਤਕਾਰ “ਪਿੰਦਰ ਸੰਧੂ” ਪਿੰਡੀ ਬਲੋਚਾਂ ਨੇ |
“ਥਾਣੇਦਾਰੀ” ਗੀਤ ਦਾ ਫਿਲਮਾਂਕਣ ਖੂਬਸੂਰਤ ਪੰਜਗਰਾਈਂ ਖੁਰਦ ਦੀਆਂ ਲੋਕੇਸ਼ਨ ਤੇ ਫਿਲਮਾਇਆ ਗਿਆ ਅਤੇ ਇਸ ਗੀਤ ਦੇ ਫਿਲਮ ਇੰਡਸਟ੍ਰੀਜ ਦੇ ਦਮਦਾਰ ਨਿਰਦੇਸ਼ਕ “ਗੁਰਪਿਆਰ ਢਿੱਲਵਾਂ” ਜੀ ਹਨ ।
ਗੀਤ ਦੇ ਸਟੋਰੀ ਪੋਰਸ਼ਨ ਵਿੱਚ ਅਦਾਕਾਰੀ ਕਰਨ ਵਾਲੇ ਪਾਲੀਵੁੱਡ ਫਿਲਮ ਇੰਡਸਟ੍ਰੀਜ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਮੰਝੇ ਅਦਾਕਾਰ ਕੁਲਦੀਪ ਨਿਆਮੀ , ਕਮਲਪ੍ਰੀਤ ਮੱਟੂ, ਦਲਜੀਤ ਕਲਿਆਣ , ਬੱਬੀ ਸਿੱਧੂ ਅਤੇ ਹੋਰ ਆਦਿ ਅਦਾਕਾਰ ਹਨ |
ਇਸ ਗੀਤ ਵਿੱਚ ਥਾਣੇਦਾਰ ਸਾਬ੍ਹ ਅਤੇ ਘਰ ਵਾਲੀ ਦੀ ਨੋਕ-ਝੋਕ ਬੜੇ ਹੀ ਸੋਹਣੇ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ | ਸਿਨਮੈਟੋਗ੍ਰਾਫੀ ‘ਮਨੀ ਨਿਆਮੀ’ ਜੀ ਦੀ ਹੈ ਅਤੇ ਐਡੀਟਰ ਹਨ ਸੂਖਮ ਸੋਚ ਰੱਖਣ ਵਾਲੇ ‘ਧਰਮਿੰਦਰ ਹੰਸ’ | ਇਹ ਗੀਤ “ਟੀਮ ਨਿਆਮੀ” ਨਾਮ ਦੇ ਯੂ ਟਿਊਬ ਚੈਨਲ ਤੇ ਜਲਦੀ ਰਿਲੀਜ਼ ਹੋਵੇਗਾ | ਮੇਰੀਆ ਦੁਆਵਾਂ ਲੋਕ ਗਾਇਕਾ “ਕਮਲਪ੍ਰੀਤ ਮੱਟੂ” ਤੇ “ਨਿਆਮੀ ਪ੍ਰੋਡਕਸ਼ਨ” ਲਈ। ਪ੍ਰਮਾਤਮਾ ਪੂਰੀ ਟੀਮ ਦੀ ਮਿਹਨਤ ਨੂੰ ਚਾਰ ਚੰਨ ਲਾਏ ਅਤੇ ਸਰੋਤਿਆ ਵੱਲੋ ਬੇਹੱਦ ਪਿਆਰ ਮੁਹੱਬਤ ਮਿਲੇ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392
