ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿਚ ਜਿਹੜੀਆਂ ਵੱਡੀਆਂ ਲੜਾਈਆਂ ਲੜੀਆਂ ਉਹਨਾਂ ਵਿਚੋਂ ਅਖੀਰਲੀ ਲੜਾਈ ਮੁਕਤਸਰ ਦੀ ਹੈ। ਇਹ ਲੜਾਈ1705ਈਸਵੀ ਨੂੰ ਸਰਦੀਆਂ ਦੇ ਦਿਨਾਂ ਵਿੱਚ ਮਾਲਵੇ ਦੀ ਧਰਤੀ ਤੇ ਖਿਦਰਾਣੇ ਦੀ ਢਾਬ ਦੇ ਨੇੜੇ ਲੜੀ ਗਈ ਤੇ ਮੁਗ਼ਲ ਫੋਜ਼ ਨੂੰ ਬਹੁਤ ਵੱਡੀ ਕਾਰ ਦਿੱਤੀ ਗਈ। ਇਸ ਜੰਗ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣਾ ਪਰਿਵਾਰ ਸ਼ਹੀਦ ਕਰਵਾ ਕੇ ਤੇ ਸਾਰੀ ਫੋਜ਼ ਖੇਰੂੰ ਖੇਰੂੰ ਹੋ ਜਾਣ ਪਿਛੋਂ ਮਾਛੀ ਲਾੜੇ ਦੇ ਜੰਗਲਾਂ ਵਿੱਚ ਇੱਕਲੇ ਫਿਰਨ ਪਿਛੋਂ ਹਨ ਪਟ ਹੀ ਇਤਨੇ ਸ਼ਕਤੀਸ਼ਾਲੀ ਹੋ ਗਏ ਤੇ ਲੋਕਾਂ ਇਉਂ ਉਹਨਾਂ ਲਈ ਜਾਨਾਂ ਵਾਰਨ ਨੂੰ ਨਿਕਲੇ ਤੇ ਮਾਲਵੇ ਦਾ ਇਕ ਚੱਕਰ ਵਾਲਿਆਂ ਅਜਿਹੇ ਸਿਰਲੱਥ ਨਾਲ ਆ ਗਏ ਜਿਨ੍ਹਾਂ ਪਿਛਾਂ ਕਰ ਰਹੀ ਸ਼ਾਹੀ ਫੌਜ ਦਾ ਮੂੰਹ ਭੰਨ ਕੇ ਰੱਖ ਦਿੱਤਾ।
ਗੁਰੂ ਜੀ ਚਮਕੌਰ ਯੁੱਧ ਤੋਂ ਪਿਛੋਂ ਮਾਛੀਵਾੜੇ ਪਹੁੰਚੇ ਇਥੋਂ ਮਾਲਵੇ ਵੱਲ ਲੰਘ ਗਏ। ਸਰਕਾਰੀ ਫ਼ੌਜ ਆਪ ਦਾ ਪਿੱਛਾ ਕਰ ਰਹੀ ਸੀ।
ਗੁਰੂ ਸਾਹਿਬ ਖਿਦਰਾਣੇ ਦੀ ਢਾਬ ਪਹੁੰਚੇ ਸ਼ਾਹੀ ਫੌਜ ਨੇ ਪਿੱਛਾ ਕਰਦੇ ਹੋਏ ਲੰਮੇ ਚੌੜੇ ਘੇਰੇ ਨਾਲ ਫੋਜ਼ ਨੇ ਘੇਰ ਲਿਆ।
ਢਾਬ ਦੇ ਨੇੜੇ ਹੀ ਜੱਥੇ ਨੇ ਡੇਰਾ ਲਾਇਆ ਤੇ ਇਸ਼ਨਾਨ ਕਰਨ ਲੱਗ ਪਏ। ਉਧਰ ਮੁਗਲ ਫੋਜਾਂ ਨੇ ਸਮਝਿਆ ਗੁਰੂ ਗੋਬਿੰਦ ਸਿੰਘ ਜੀ ਹੋਣਗੇ ਇਸ ਲਈ ਹਮਲਾ ਕਰ ਦਿੱਤਾ ਤੇ ਦੋਹਾਂ ਪਾਸਿਆਂ ਤੋਂ ਜੰਗੀ ਹਥਿਆਰ ਚਲਣ ਲਗ ਪਏ। ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਕੁਝ ਦੂਰ ਰੇਤ ਦੇ ਇਕ ਟਿੱਲੇ ਤੇ ਖੜ੍ਹੇ ਇਹ ਸਾਰਾ ਦ੍ਰਿਸ਼ ਦੇਖ ਰਹੇ੍ਰਸਨ। ਉਹ ਹੈਰਾਨ ਸਨ ਕਿ ਇਹ ਕੌਣ ਹਨ। ਜੋਂ ਸਰਕਾਰੀ ਫ਼ੌਜ ਦਾ ਮੁਕਾਬਲਾ ਕਰ ਰਹੇ ਹਨ। ੳਜਿਹੀ ਬੀਰਤਾ ਦਿਖਾਈ ਦੁਸ਼ਮਣ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਾਫ਼ੀ ਜਾਨੀ ਨੁਕਸਾਨ ਕਰਵਾ ਕੇ ਵਸਣਾ ਪਿਆ। ਸ਼ਾਹੀ ਫੌਜ ਨੂੰ ਇਕ ਮਾਰ ਪਾਣੀ ਦੀ ਪਾਣੀ ਕਿਧਰੇ ਨੇੜੇ ਨਹੀਂ ਸੀ। ਪਾਣੀ ਦੀ ਘਾਟ ਕਾਰਨ ਉਹਨਾਂ ਨੂੰ ਪਿੱਛੇ ਹਟਣਾ ਪਿਆ।
ਜਦ ਲੜਾਈ ਖ਼ਤਮ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਸਿੰਘਾਂ ਵੱਲ ਆਏ।ਜਦ ਨੇੜੇ ਆ ਕੇ ਦੇਖਿਆ ਤਾਂ ਉਹੀ ਸਿੰਘ ਸਨ ਜੋਂ ਅੰਨਦਪੁਰ ਵਿਚ ਬੇਦਾਵਾ ਲਿਖ ਕੇ ਦੇ ਆਏ ਸਨ। ਗੁਰੂ ਜੀ ਨੂੰ ਬੇਦਾਵਾ ਲਿਖਵਾ ਲਿਆ ਕਿ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ। ਇਹ ਚਾਲੀ ਆਦਮੀ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਚਲੇ ਗਏ ਰਾਤ ਦੇ ਹਨੇਰੇ ਵਿਚ ਆਪਣੀਆਂ ਜਿੰਦੜੀਆਂ ਬਚਾ ਕੇ ਅੰਨਦਪੁਰ ਸਾਹਿਬ ਤੋਂ ਦੂਰ ਆਪਣੇ ਪਿੰਡ ਦੇ ਰਾਹ ਪੈ ਗਏ
ਜਦ ਇਹ ਸਿੰਘ ਆਪਣੇ ਪਿੰਡ ਪਹੁੰਚੇ ਤਾਂ ਉਥੇ ਪਹਿਲਾਂ ਹੀ ਇਹ ਸੂਚਨਾ ਪਹੁੰਚ ਚੁਕੀ ਸੀ ਕਿ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਆਏ ਹਨ। ਹਰ ਕਿਸੇ ਨੇ ਨਿਖੇਧੀ ਕੀਤੀ ਇਥੋਂ ਤੱਕ ਕਿ ਜ਼ਨਾਨੀਆਂ ਨੇ ਘਰਾਂ ਵਿਚ ਚੂੜੀਆਂ ਨਾ ਲੳ ਬੱਚੇ ਖਿਡਾਓ ਤੇ ਅਸੀਂ ਗੁਰੂ ਸਾਹਿਬ ਦਾ ਸਾਥ ਦਿੰਦੀਆਂ ਹਾਂ।
ਭਾਈ ਭਾਗੋ ਨੇ ਇਹਨਾਂ ਨੂੰ ਹੋਰ ਕੁੰਡਿਆਂ ਤੇ ਵਾਪਸ ਲੈਣ ਕੇ ਪਰਤ ਆਏ। ਇਸ ਲਈ ਉਹਨਾਂ ਦੀ ਭਾਲ ਕਰਦੇ ਖਿਦਰਿਣੇ ਦੀ ਢਾਬ ਤੇ ਪਹੁੰਚੇ ਤੇ ਮੁਗਲਾਂ ਫੋਜਾਂ ਨਾਲ ਟੱਕਰ ਲੈਣ ਕੇ ਸ਼ਹੀਦ ਹੋਏ।
ਗੁਰੂ ਜੀ ਨੇ ਮੈਦਾਨ ਵਿੱਚ ਇਕ ਇਕ ਦਾ ਸਿਰ ਚੁੱਕ ਕੇ ਪਿਆਰ ਦਿੱਤਾ ਕਿਸੇ ਨੂੰ ਪੰਜ ਹਜ਼ਾਰੀ ਕਿਸੇ ਨੂੰ ਦਸ ਹਜ਼ਾਰੀ ਕਹਿ ਕੇ ਨਿਵਾਜਿਆ। ਇਸ ਤਰ੍ਹਾਂ ਕਰਦੇ ਇਕ ਸਿਰ ਚੁੱਕਿਆ ਉਹ ਸਿਸਕ ਰਿਹਾ ਸੀ। ਗੁਰੂ ਜੀ ਨੇ ਖੋਹ ਨਾਲ ਦੇਖਿਆ ਇਹ ਤਾਂ ਮਹਾਂ ਸਿੰਘ ਜੀ। ਗੁਰੂ ਜੀ ਨੇ ਉਸ ਦੇ ਮੂੰਹ ਪਾਣੀ ਪਾਇਆ ਉਸ ਨੇ ਅੱਖਾਂ ਖੋਲੀਆਂ। ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੀ ਗੋਦ ਵਿਚ ਦੇਖਿਆ ਉਸਦਾ ਰੋਮ ਰੋਮ ਪਰ ਗਿਆ
ਗੁਰੂ ਜੀ ਪੁੱਛਿਆ ਸਿੰਘਾਂ ਤੇਰੀ ਕੋਈ ਇਛਾ ਹੈ ਤਾਂ ਦਸ।
ਦਰਸ਼ਨ ਦੀ ਇੱਛਾ ਸੀ ਜੋਂ ਪੂਰੀ ਹੋ ਗਈ। ਹੁਣ ਕਿਰਪਾ ਕਰਕੇ ਉਹ ਬੇਦਾਵਾ ਪਾੜ ਦਿਓ। ਭਾਈ ਮਹਾਂ ਸਿੰਘ ਨੇ ਨਿਮਰਤਾ ਨਾਲ ਬੇਨਤੀ ਕੀਤੀ।
ਗੁਰੂ ਸਾਹਿਬ ਨੇ ਇਕ ਛਿਨ ਵੀ ਦੇਰ ਨਾ ਕੀਤੀ ਤੇ ਉਹ ਕਾਗਜ਼ ਦਾ ਟੁਕੜਾ ਜੇਬ ਵਿਚੋਂ ਕਢ ਕੇ ਪਾੜ ਦਿੱਤਾ। ਕਾਗਜ਼ ਪਾਟਣ ਨਾਲ ਟੁਟੀ ਫਿਰ ਗੰਢੀ ਗਿਆ। ਭਾਈ ਮਹਾਂ ਸਿੰਘ ਸ਼ਹੀਦੀ ਪਾ ਗਿਆ। ਇਸ ਤਰ੍ਹਾਂ ਅੰਨਦਪੁਰ ਵਿਚ ਬੇਦਾਵਾ ਦੇ ਕੇ ਮੁਕਤਸਰ ਸਾਹਿਬ ਵਿਚ ਸ਼ਹੀਦੀਆਂ ਪਾ ਕੇ ਸਦਾ ਲਈ ਅਮਰ ਹੋ ਗਏ। ਬੇਦਾਵਾ ਪਾੜਣ ਨਾਲ ਇਹ ਸਿੰਘ ਮੁਕਤ ਹੋਏ। ਇਸੇ ਕਰਕੇ ਇਸ ਥਾਂ ਦਾ ਨਾਂ ਮੁਕਤਸਰ ਪ੍ਰਚਲਤ ਹੋ ਗਿਆ। ਭਾਈ ਭਾਗੋ ਵੀ ਇਸ ਲੜਾਈ ਵਿਚ ਦੁਸ਼ਮਣ ਦਾ ਮੁਕਾਬਲਾ ਕਰਦੀ ਸਖ਼ਤ ਜ਼ਖ਼ਮੀ ਹੋਈ ਸੀ।
ਸੁਰਜੀਤ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਨਵੀਂ ਦਿੱਲੀ 18
8130660205

