ਇਤਿਹਾਸ: ਗੁਰੂ ਗੋਬਿੰਦ ਸਿੰਘ ਜੀ ਨੇ 1707 ਵਿੱਚ ਬਹਾਦਰ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਜੋ ਕਿ ਬਾਅਦ ਵਿੱਚ ਦਿੱਲੀ ਦਾ ਬਾਦਸ਼ਾਹ ਬਣਿਆ। ਇਸ ਮੁਲਾਕਾਤ ਦੀ ਯਾਦ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਬਣਾਇਆ ਗਿਆ ਸੀ ¹।
ਗੁਰਦੁਆਰਾ ਦਮਦਮਾ ਸਾਹਿਬ ਨਵੀਂ ਦਿੱਲੀ ਦੇ ਬਾਹਰਲੇ ਰਿੰਗ ਰੋਡ ਤੇ ਹਿਮਾਯੂੰ ਦੇ ਮਕਬਰੇ ਕੋਲ ਸਥਿਤ ਹੈ। ਇਹ ਪਾਵਨ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ਸ਼ਖ਼ਸੀਅਤ ਦੀ ਯਾਦ ਦਿਵਾਉਂਦਾ ਹੈ ²।
ਮਹੱਤਵ: ਗੁਰਦੁਆਰਾ ਦਮਦਮਾ ਸਾਹਿਬ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ।
16-1-2026, ਨੂੰ ਇੰਟਰਨੈਸ਼ਨਲ ਸਿੱਖ ਕੌਂਸਿਲ ਵੱਲੋਂ ਨਿਸ਼ਕਾਮ ਨਿਮਰਤਾ ਸਹਿਤ ਕੀਰਤਨ ਦਮਦਮਾ ਸਾਹਿਬ ਵਿਖੇ ਕੀਤਾ ਗਿਆ। ਕੌਂਸਿਲ ਦੇ ਚੇਅਰਮੈਨ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਤੇ ਉਹਨਾਂ ਦੇ ਜੱਥੇ ਨੇ ਬਹੁਤ ਹੀ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਵਿਚ ਬਸੰਤ ਰਾਗ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਕੀਤੀ ਗਈ। ਬਾਅਦ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਵੀ ਸੰਬੋਧਨ ਕੀਤਾ। ਬੀਬੀ ਖਾਲਸਾ ਜੀ ਦੀ ਬੇਹੱਦ ਕੌਂਸਿਸ਼ ਹੁੰਦੀ ਹੈ ਇਤਿਹਾਸਕ ਸਥਾਨਾਂ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਗੁਰਦੁਆਰੇ ਜੋਂ ਇਤਿਹਾਸਕ ਹਨ ਆਪਣੀ ਸੰਗਤ ਨੂੰ ਵੀ ਦੱਸਿਆ ਜਾਵੇ ਇਹ ਗੁਰਦੁਆਰਾ ਸਾਹਿਬ ਵਿਖੇ ਵਾਸਤੇ ਕੀ ਇਤਿਹਾਸ ਹੈ। ਸੋ ਅਸੀਂ ਸਾਰੇ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਨਾਲ ਮਿਲ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਜੀ
ਜਰਨਲ ਸਕੱਤਰ ਸ, ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਦੇ ਚੇਅਰਮੈਨ ਸ, ਜਸਮੀਤ ਸਿੰਘ ਕਰਨਹਾਰ ਜੀ ਦਾ ਸਾਡੇ ਸਾਰਿਆਂ ਵਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਸਾਡੀ ਮਦਦ ਕਰਦੇ ਹਨ। ਸੋ ਕਿਉਂ ਮੰਦਾ ਆਖੀਏ ਦੀ ਲੜੀ ਵਾਰ ਕੀਰਤਨ ਨੂੰ ਅੱਗੇ ਵਧਾਉਣ ਲਈ ਸਹਿਮਤ ਹੁੰਦੇ ਰਹੇ ਹਨ। ਸਾਡੀ ਆਣ ਜਾਣ ਵਾਸਤੇ ਬੱਸ ਵੀ ਭੇਜਦੇ ਹਨ। ਇਸੇ ਤਰ੍ਹਾਂ ਸਾਨੂੰ ਵੀ ਸਹਿਯੋਗ ਦੀ ਲੋੜ ਹੈ। ਅਸੀਂ ਇਹ ਹੈ ਅਰਦਾਸ ਹੈ ਇਸੇ ਤਰ੍ਹਾਂ ਇਹ ਸਿੱਖ ਕੌਮ ਦੀ ਸੇਵਾ ਕਰਦੇ ਹੋਏ ਅੱਖ ਵਧਣ ਤੇ ਦੁਬਾਰਾ ਫਿਰ ਸਾਨੂੰ ਇਸੇ ਤਰ੍ਹਾਂ ਕੀਰਤਨ ਕਰਨ ਵਿਚ ਸਾਡਾ ਹੌਸਲਾ ਅਫ਼ਜ਼ਾਈ ਕਰਦੇ ਹਨ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਨਵੀਂ ਦਿੱਲੀ 18
8130660205
