ਸੁਰਜੀਤ ਜਿੰਦਾ ਦਿਲ ਵਰਗਾ
ਰੂਪ ਹੈ।
ਤੇਰੇ ਸੋਹਣੇ ਤੇਰੇ ਦੰਦ ਹਸਦੇ
ਸੁੱਚੇ ਮੋਤੀ।
ਤੈਨੂੰ ਦੇਖ ਕੇ ਤਾਂ ਇੰਝ ਲਗਦਾ
ਜਿਵੇਂ ਪੁਨਿਆ ਦਾ ਚੰਦ ਚੜ ਆਇਆ।
ਤੇਰੀ ਕਾਇਆਂ ਕੰਚਨ ਵਰਗੀ
ਸੋਨੇ ਰੰਗ ਵਾਲੀ ਲੱਗੇ।
ਤੈਨੂੰ ਪਾਰਲਰਾਂ ਵਿੱਚ ਜਾਣ ਦੀ ਲੋੜ ਨਹੀਂ ਹੈ।
ਤੈਨੂੰ ਕਿਸੇ ਗਹਿਣੇ ਦੀ ਕੋਈ ਲੋੜ ਨਹੀਂ ਹੈ।
ਤੇਰਾ ਨਾਂ ਤਾਂ ਸੁਰਜੀਤ ਹੈ।
ਉਹ ਰਾਸਤੇ ਸੁਰਜੀਤ ਹੋ ਜਾਣ
ਜਿਥੋਂ ਦੀ ਤੂੰ ਲੰਘ ਜਾਏ।
ਤੇਰਾ ਰੂਪ ਸੋਹਣਾ ਹੈ
ਉੱਤੇ ਹੁਸਨ ਦੀ ਬਲਦੀ ਲੌ ਹੈ।
ਤੈਨੂੰ ਵੇਖ ਵੇਖ ਕੇ ਦੁਨੀਆਂ
ਅਸ਼ ਅਸ਼ ਕਰਦੇ।
ਤੇਰਾ ਰੂਪ ਚੰਦ ਵਰਗਾ ਹੈ।
ਲਗਦਾ ਹੈ ਰੱਬ ਨੇ ਵਿਹਲੇ ਬੈਠ ਕੇ ਬਣਾਇਆ ਹੈ।
ਨਾਮ ਰੱਖਿਆ ਹੈ ਸੁਰਜੀਤ
ਸੁਰਜੀਤ ਤੂੰ ਆਪ ਇਕ ਗਜ਼ਲ ਹੈ।
ਤੈਨੂੰ ਪੁਜ ਪਾਚ ਕੇ ਮੈਂ ਸੁਰਜੀਤ
ਤੈਨੂੰ ਗਜ਼ਲ ਆਖਾਂ ਘਟ ਤਾਂ ਨਹੀਂ ਹੈ।
ਤੇਰੇ ਵਿਚ ਹਰ ਹਸੀਂ ਦਾ ਅੰਨਦ ਹੀ ਅੰਨਦ ਹੈ ਸੁਰਜੀਤ

ਸੁਰਜੀਤ ਸਾਰੰਗ