ਕੋਈ ਵਿਰਲਾ ਟਾਵਾਂ ਛੇੜ ਲੈਂਦਾ ਗੱਲ ਪੋਰਸ ਦੀ
ਪਰ ਅਕਸਰ ਲੋਕੀ ਕਰਦੇ ਯਾਦ ਸਿਕੰਦਰ ਨੂੰ।
ਬੱਸ ਲੁਤਫ ਲੈਂਦੇ ਨੇ ਤੱਕ ਕੇ ਪੂਰਨਮਾਸ਼ੀ ‘ਤੇ,
ਕੋਈ ਮੱਸਿਆ ਵਾਲ਼ੀ ਰਾਤ ਨਾ ‘ਡੀਕੇ ਚੰਦਰ ਨੂੰ।
ਗੱਲ ਮੁੱਕਦੀ ਰੋਮੀਆਂ ਪਿੰਡ ਘੜਾਮੇਂ ਬੰਨ੍ਹ ਪੱਲੇ
ਕਿ ਕਰਨ ਸਲਾਮਾਂ ਬਹੁਤੇ, ਬੰਦੇ ਪਤੰਦਰ ਨੂੰ।
ਸਭ ਇਸ਼ਕ, ਮੁਹੱਬਤ, ਪਿਆਰ ਖਿਸਕ ਜਾਣ ਬਾਰੀ ‘ਚੋਂ,
ਜਦ ਬੂਹੇ ਰਾਹੀਂ ਵੜੇ ਗਰੀਬੀ ਅੰਦਰ ਨੂੰ।

ਰੋਮੀ ਘੜਾਮਾਂ।
98552-81105
(ਵਟਸਪ ਨੰ.)