ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ
ਤੂੰ ਏ ਜਿੰਦ ਜਾਨ ਸਾਡੀ ਤੂੰ ਹੀ ਸਾਡਾ ਮਾਣ ਏ,
ਲੰਮਾ ਏ ਇਤਿਹਾਸ ਤੇਰੇ ਤਿੰਨ ਰੰਗਾਂ ਦਾ
ਤੂੰ ਹੀ ਏ ਪ੍ਰਤੀਕ ਸਾਡੀਆਂ ਸੱਧਰਾਂ ਤੇ ਉਮੰਗਾਂ ਦਾ,
ਕੇਸਰੀ ਏ ਪ੍ਰਤੀਕ ਰੰਗ ਤਿਆਗ ਅਤੇ ਕੁਰਬਾਨੀ ਦਾ
ਦੇਸ਼ ਲਈ ਵਾਰ ਗਏ ਜੋ ਇੱਕ ਇੱਕ ਜਿੰਦਗਾਨੀ ਦਾ,
ਚਿੱਟਾ ਰੰਗ ਪ੍ਰਤੀਕ ਸ਼ਾਂਤੀ ਤੇ ਪਿਆਰ ਦਾ
ਸੁਖੀ ਵਸੇ ਹਰ ਬਾਸ਼ਿੰਦਾ ਇਸ ਸੰਸਾਰ ਦਾ,
ਹਰਾ ਰੰਗ ਪ੍ਰਤੀਕ ਉੱਨਤੀ ਅਤੇ ਖੁਸ਼ਹਾਲੀ ਦਾ
ਖੇਤਾਂ ਵਿੱਚੋਂ ਝਲਕਦੀ ਜੋ ਪੂਰੀ ਹਰਿਆਲੀ ਦਾ,
ਅਸ਼ੋਕ ਚੱਕਰ ਪ੍ਰਤੀਕ ਏ ਚੌਵੀ ਘੰਟੇ ਤਰੱਕੀ ਦਾ
ਦੇਸ਼ ਭਗਤੀ ਦਾ ਜਜ਼ਬਾ ਵੀ ਸੀਨੇ ਵਿੱਚ ਰੱਖੀ ਦਾ,
ਮੰਨਵੀ ਵਾਲਾ ਕਰਦਾ ਧਰਮਿੰਦਰ ਤੈਨੂੰ ਸਲਾਮ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ
….ਧਰਮਿੰਦਰ ਸਿੰਘ
ਮੰਨਵੀ ਮਲੇਰਕੋਟਲਾ
