ਮਹਿਲ ਕਲਾਂ,22 ਫਰਵਰੀ(ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਪਿੰਡ ਰਾਏਸਰ ਵਿਖੇ ਪੀਰ ਬਾਬਾ ਢੇਰਾਂ ਵਾਲਾ ਦੀ ਦਰਗਾਹ ਤੇ ਸਮੂਹ ਨਗਰ ਨਿਵਾਸੀਆਂ,ਗ੍ਰਾਮ ਪੰਚਾਇਤਾਂ ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਲਾਨਾ ਰੋਸ਼ਨੀ ਮੇਲਾ ਤੇ ਭੰਡਾਰਾ 24 ਫਰਵਰੀ ਦਿਨ ਮੰਗਲਵਾਰ ਨੂੰ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ| ਅੱਜ ਹਲਕਾ ਵਿਧਾਇਕ ਸ੍ਰ ਕੁਲਵੰਤ ਸਿੰਘ ਪੰਡੋਰੀ ਨੂੰ ਸੱਦਾ ਪੱਤਰ ਦੇਣ ਮੌਕੇ ਇਸ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੰਬਧਕ ਕਮੇਟੀ ਦੇ ਆਗੂ ਪ੍ਰਧਾਨ ਮੋਹਰ ਸ਼ਾਹ,ਦਿਲਾਬਰ ਸ਼ਾਹ ਪੰਚ ਅਤੇ ਜਗਮੋਹਣ ਸ਼ਾਹ ਰਾਏਸਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 24 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਹੋਵੇਗੀ |ਇਸ ਉਪਰੰਤ ਪੰਜਾਬ ਦੇ ਮਸ਼ਹੂਰ ਕੱਵਾਲ ਮੁਹੰਮਦ ਅਨੀਸ਼ ਐਂਡ ਪਾਰਟੀ ਮੁਬਾਰਕ ਪੁਰ ਚੂੰਘਾਂ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ |ਇਸ ਮੇਲੇ ਵਿੱਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ| ਇਸ ਮੌਕੇ ਸਵਰਾਜ ਮੁਹੰਮਦ ਕਾਕਾ, ਪੱਪੂ ਸੇਠ, ਅਰੁਣ ਕੁਮਾਰ, ਗੁਰਪ੍ਰੀਤ ਸਿੰਘ ਅਣਖੀ,ਭਾਈ ਜਗਸੀਰ ਸਿੰਘ ਖਾਲਸਾ,ਪੀ ਏ ਬਿੰਦਰ ਸਿੰਘ ਖਾਲਸਾ,ਆਦਿ ਹਾਜ਼ਰ ਸਨ
