— ਮਾਪਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ —
ਫ਼ਰੀਦਕੋਟ 25 ਫਰਵਰੀ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼ )
ਸਥਾਨਕ ਬੁੱਧ ਵਿਹਾਰ ਨਿਵਾਸੀ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੇ ਹੋਣਹਾਰ ਪੋਤਰੇ ਮਾਧੇਸ਼ ਢੋਸੀਵਾਲ (ਗੋਵਿੰਦ) ਸਪੁੱਤਰ ਇੰਜ. ਕੁਨਾਲ ਢੋਸੀਵਾਲ ਤੇ ਪ੍ਰੋ. ਵੰਦਨਾ ਢੋਸੀਵਾਲ, ਨੇ ਆਪਣੀ ਕਲਾਸ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੇਂਟ ਮੇਰੀ ਕਾਨਵੈਂਟ ਸਕੂਲ ਫਰੀਦਕੋਟ ਵੱਲੋਂ ਅੱਜ ਐਲਾਨੇ ਗਏ ਸਲਾਨਾ ਨਤੀਜੇ ਵਿੱਚ ਮਾਧੇਸ਼ ਨੇ ਲੜਕਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ ਕਹਾਵਤ ਸੱਚ ਸਾਬਤ ਕਰ ਦਿੱਤੀ ਹੈ। ਛੋਟੇ ਬੱਚੇ ਮਾਧੇਸ਼ ਦੀ ਇਸ ਸ਼ਾਨਦਾਰ ਸਫਲਤਾ ਲਈ ਸਮੁੱਚੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੁਕਤਸਰ ਵਿਕਾਸ ਮਿਸ਼ਨ ਦੇ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ ਤੇ ਪ੍ਰਦੀਪ ਧੂੜੀਆ (ਦੋਵੇਂ ਪੈਟਰਨ) ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ, ਰਜਿੰਦਰ ਖੁਰਾਣਾ ਅਤੇ ਰਵਿੰਦਰ ਕਟਾਰੀਆ ਸਮੇਤ ਕਈ ਹੋਰਨਾਂ ਆਗੂਆਂ ਨੇ ਮੈਂਬਰਾਂ ਨੇ ਖੁਸ਼ੀ ਦੇ ਇਸ ਮੌਕੇ ’ਤੇ ਢੋਸੀਵਾਲ ਪਰਿਵਾਰ ਨੂੰ ਵਧਾਈ ਦਿੱਤੀ ਹੈ।
ਰੀਜਲਟ ਸੁਣਨ ਉਪਰੰਤ ਮਾਧੇਸ਼ ਆਪਣੀ ਕਲਾਸ ਟੀਚਰ ਕੁਲਵਿੰਦਰ ਕੌਰ ਸੰਧੂ ਨਾਲ।

