ਟੌਪ 1 ਫੀਸਦੀ ਵਿੱਚ ਸ਼ਾਮਲ ਹੋਇਆ ਫਰੀਦਕੋਟ ਦਾ ਹੋਣਹਾਰ ਜੇ.ਈ.ਈ. ’ਚ ਚਮਕਿਆ ਸੰਕਲਪ ਦਾ ਸਿਤਾਰਾ
ਮੈਨੇਜਮੈਂਟ ਵੱਲੋਂ ਹਰਸ਼ਿਤ ਅਰੋੜਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਕੋਟਕਪੂਰਾ, 25 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦੋ ਸਾਲਾਂ ਤੋਂ ਜ਼ਿਲ੍ਹੇ ਵਿੱਚ ਉੱਚ ਪੱਧਰੀ ਸਿੱਖਿਆ ਸੇਵਾਵਾਂ ਪ੍ਰਦਾਨ ਕਰ ਰਹੀ ਸੰਸਥਾ ਸੰਕਲਪ ਕੋਟਾ ਕਲਾਸਿਸ ਨੇ ਇੱਕ ਵਾਰ ਫਿਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਦੇ ਹੋਨਹਾਰ ਵਿਦਿਆਰਥੀ ਹਰਸ਼ਿਤ ਅਰੋੜਾ ਨੇ ਜੇ.ਈ.ਈ. ਮੇਨ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 98.9 ਪਰਸੈਂਟਾਈਲ ਅਤੇ ਮੈਥ ਵਿਸ਼ੇ ਵਿੱਚ 99.25 ਪਰਸੈਂਟਾਈਲ ਪ੍ਰਾਪਤ ਕੀਤੀ। ਇਸ ਪ੍ਰਦਰਸ਼ਨ ਨਾਲ ਉਹ ਦੇਸ਼ ਦੇ ਟੌਪ 1 ਪ੍ਰਤੀਸ਼ਤ ਵਿਦਿਆਰਥੀਆਂ ਵਿੱਚ ਸ਼ਾਮਲ ਹੋ ਗਿਆ ਹੈ। ਇਸ ਉਪਲਬਧੀ ਮੌਕੇ ਸੰਸਥਾ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਮੈਨੇਜਮੈਂਟ ਵੱਲੋਂ ਹਰਸ਼ਿਤ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਸ ਨੂੰ ਐਵਾਰਡ ਅਤੇ ਰਿਵਾਰਡ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਅਧਿਆਪਕ ਵਰਗ ਅਤੇ ਮਾਪਿਆਂ ਨੇ ਵੀ ਇਸ ਕਾਮਯਾਬੀ ‘ਤੇ ਗਰਵ ਮਹਿਸੂਸ ਕੀਤਾ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਅਨਮੋਲ ਗੋਇਲ ਜੀ ਨੇ ਕਿਹਾ ਕਿ ਸੰਕਲਪ ਕੋਟਾ ਕਲਾਸਿਸ ਦਾ ਮੁੱਖ ਉਦੇਸ਼ ਫਰੀਦਕੋਟ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਘਰ ਦੇ ਨੇੜੇ ਹੀ ਕੋਟਾ-ਲੇਵਲ ਦੀ ਕੋਚਿੰਗ ਪ੍ਰਦਾਨ ਕਰਨਾ ਹੈ, ਤਾਂ ਜੋ ਬੱਚਿਆਂ ਨੂੰ ਬਾਹਰਲੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਾ ਪਵੇ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਨੀਟ ਯੂ.ਜੀ. ਅਤੇ ਜੇ.ਈ.ਈ. ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਜਰਬੇਕਾਰ ਫੈਕਲਟੀ ਦੁਆਰਾ ਤਿਆਰ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਪਹਿਲਾਂ ਚੰਡੀਗੜ ਕੋਟਾ ਜਾਂ ਬਠਿੰਡਾ ਜਾਣ ਦੀ ਯੋਜਨਾ ਬਣਾਉਂਦੇ ਸਨ, ਉਹ ਹੁਣ ਫਰੀਦਕੋਟ ਵਿੱਚ ਰਹਿ ਕੇ ਹੀ ਉੱਚ ਪੱਧਰੀ ਤਿਆਰੀ ਕਰ ਸਕਦੇ ਹਨ। ਜ਼ਿਲ੍ਹਾ ਵਾਸੀਆਂ ਲਈ ਇਹ ਸੰਸਥਾ ਇੱਕ ਭਰੋਸੇਯੋਗ ਅਤੇ ਸ਼ਾਨਦਾਰ ਵਿਕਲਪ ਵਜੋਂ ਉਭਰੀ ਹੈ। ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਸੰਸਥਾ ਪ੍ਰਤੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਖੀਰ ਵਿੱਚ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਮਹਿਨਤ, ਸਹੀ ਦਿਸ਼ਾ ਅਤੇ ਅਨੁਸ਼ਾਸਨ ਨਾਲ ਕੋਈ ਵੀ ਲਕਸ਼ ਪ੍ਰਾਪਤ ਕੀਤਾ ਜਾ ਸਕਦਾ ਹੈ।

