ਇਹ ਧਰਤੀ ਮਾਂ ਆਪਣੀ ਗੁਰੂਆਂ ਪੀਰਾਂ ਨੇ ਜੋ ਸਾਜੀ,
ਇਹ ਧਰਤੀ ਨਾਨਕ ਨੇ ਮਾਂ ਦਾ ਦਰਜਾ ਦੇ ਨਿਵਾਜੀ।
ਵੇਲਾ ਹੱਥ ਨਹੀਂ ਆਉਣਾ ਜੀ, ਅਕਲ ਦੇ ਬਹਿਕੇ ਪੇਚ ਲੜਾਉ,
ਇਹ ਜਲ ਹੀ ਜੀਵਨ ਹੈ, ਨਾ ਇਹਨੂੰ ਵਿਆਰਥ ਵਹਾਉ।
ਇਹ………………….।
ਪਾਣੀ ਪਿਤਾ ਬਰਾਬਰ ਹੈ, ਸੁਣੋ ਗ੍ਰੰਥ ਸਾਹਿਬ ਦੀ ਬਾਣੀ,
ਜੇ ਮੁੱਕ ਗਿਆ ਧਰਤੀ ਤੋਂ ਨਾ ਕੋਈ ਜਿਉਂਦਾ ਬਚੂ ਪ੍ਰਾਣੀ।
ਕਿਉਂ ਸੁਣਕੇ ਛੱਡ ਦਿੰਦੇ, ਖਾਨੇ ਗੱਲ ਬਾਣੀ ਦੀ ਪਾਉ,
ਇਹ ਜਲ………………..।
ਫੈਕਟਰੀਆਂ ਦੀਆਂ ਜ਼ਹਿਰਾਂ ਨੂੰ ਕਿਉਂ ਦਰਿਆਵਾਂ ਵਿਚ ਮਲਾਏਂ,
ਪਾਣੀ ਕਰਕੇ ਗੰਦਲਾ ਤੂੰ ਕੈਂਸਰ ਨਾ ਘਰ ਘਰ ਸੱਥਰ ਵਿਛਾਏ।
ਕਰਕੇ ਗੰਧਲਾ ਪਾਣੀ ਨੂੰ ਰੋਗ ਨਾ ਆਪੇ ਘਰੇ ਬਲਾਓ,
ਇਹ ਜਲ।…………….।
ਗੱਡੀਆਂ, ਮੋਟਰਸਾਈਕਲ ਧੋ ਕੇ ਕਰਦੇ ਓ ਦੁਰਵਰਤੋਂ,
ਪਹਿਲਾਂ ਬੱਚਤ ਪਾਣੀ ਦੀ, ਸੁਰੂਆਤ ਕਰੋ ਤੁਸੀਂ ਘਰਤੋਂ।
ਸੋਹਣੇ ਘਰ ਬਣਾਉਣ ਲਈ ਨਾ ਰੁੱਖਾਂ ਨੂੰ ਕਟਵਾਓ,
ਇਹ ਜਲ…………………..।
ਨਾ ਪਾਣੀ ਬਿਨਾਂ ਧਰਤੀ ਹੈ, ਨਾ ਧਰਤੀ ਬਿਨਾਂ ਹੈ ਪਾਣੀ,
ਤੁਸੀਂ ਬਚਾਲੋ ਇਹਨਾਂ ਨੂੰ ਨਹੀਂ ਤਾਂ ਹੋਜੂ ਖਤਮ ਕਹਾਣੀ।
ਗੁਰਤੇਜ ਪੱਖੀ ਕਲਾਂ ਵਾਲਿਆ ਉਏ ਗੱਲ ਸਭਨਾਂ ਸਮਝਾਓ.
ਇਹ ਜਲ.।………………….।

ਗੁਰਤੇਜ ਪੱਖੀ ਕਲਾਂ
ਬਲਾਕ ਕੋਆਰਡੀਨੇਟਰ,
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਫਰੀਦਕੋਟ।
