
ਚੈੱਕਅਪ ਦੌਰਾਨ 42 ਮਰੀਜ਼ਾਂ ਦੀ ਲੈਂਜ ਲਈ ਚੋਣ : ਉਪਿੰਦਰ ਸਿੰਘ/ ਕੁਲਵੰਤ ਸਿੰਘ ਸਰਾਂ
ਕੋਟਕਪੂਰਾ, 2 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਅਤੇ ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਸਥਾਨਕ ਫਰੀਦਕੋਟ ਰੋਡ ’ਤੇ ਸਥਿੱਤ ‘ਜਿੰਦਲ ਆਈ ਕੇਅਰ ਹਸਪਤਾਲ’ ਵਿਖੇ ਲਾਇਆ ਗਿਆ। ਜਿਸ ਦਾ ਉਦਘਾਟਨ ਦੋਹਾਂ ਕਲੱਬਾਂ ਦੇ ਪ੍ਰਧਾਨਾਂ ਉਪਿੰਦਰ ਸਿੰਘ ਅਤੇ ਕੁਲਵੰਤ ਸਿੰਘ ਸਰਾਂ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਅੱਖਾਂ ਦੇ ਮਾਹਿਰ ਡਾ. ਮਹੇਸ਼ ਜਿੰਦਲ ਅਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਸਰਾਂ ਅਤੇ ਹਰਬੀਰ ਸਿੰਘ ਨੇ ਦੱਸਿਆ ਕਿ ਦੋਹਾਂ ਕਲੱਬਾਂ ਵੱਲੋਂ ਇਹ ਕੈਂਪ ਸਵ. ਮਾਤਾ ਸੁਰਿੰਦਰ ਕੌਰ ਸੁਪਤਨੀ ਸਵ. ਹਰੀ ਸਿੰਘ ਦੀ ਨਿੱਘੀ ਯਾਦ ਵਿੱਚ ਲਾਇਆ ਗਿਆ ਅਤੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਕਰਤਾਰ ਸਿੰਘ ਬਰਹਾਇਆ (ਗਲਾਸਗੋ ਯੂ.ਕੇ) ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ‘ਹੀਰੇ ਵੈਲਫੇਅਰ ਕਲੱਬ ਕੋਟਕਪੂਰਾ’ ਦੇ ਚੇਅਰਮੈਨ ਦਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਲਾਇਨਜ ਕਲੱਬਾਂ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ ਲਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ। ਕਿਸੇ ਲੋੜਵੰਦ ਵਿਅਕਤੀ ਨੂੰ ਅੱਖਾਂ ਦੀ ਜੋਤੀ ਪ੍ਰਦਾਨ ਕਰ ਦੇਣਾ ਬੜੇ ਪੁੰਨ ਵਾਲਾ ਕੰਮ ਹੈ। ਰਾਜ ਨਾਰੰਗ ਅਤੇ ਵਿਕਰਾਂਤ ਧੀਂਗੜਾ ਨੇ ਦੱਸਿਆ ਕਿ ਕੈਂਪ ਦੌਰਾਨ 280 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ, ਜਦਕਿ 42 ਮਰੀਜ਼ ਦੀ ਮੁਫਤ ਲੈਂਜ ਪਾਉਣ ਲਈ ਚੋਣ ਕੀਤੀ ਗਈ, ਜਿੰਨਾ ਦੇ ਲੈਂਜ਼ ਵੀ ਮੁਫਤ ਪਾਏ ਜਾਣਗੇ। ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਗੁਰਦੀਪ ਸਿੰਘ, ਇੰਦਰਜੀਤ ਸਿੰਘ ਮਦਾਨ, ਜਸਵਿੰਦਰਪਾਲ ਸਿੰਘ, ਜਤਿੰਦਰ ਚਾਵਲਾ, ਸੰਜੀਵ ਗੋਇਲ, ਸਿਮਰਨਜੀਤ ਸਿੰਘ ਮੱਕੜ, ਯਾਦਵਿੰਦਰ ਸਿੰਘ, ਸੰਦੀਪ ਕੁਮਾਰ ਥਾਪਰ, ਅਜੇ ਪਸਰੀਚਾ, ਅੰਸ਼ੁਲ ਬਾਂਸਲ, ਰਜੀਵ ਕੁਕਰੇਜਾ, ਧਰਮਵੀਰ ਸਿੰਘ, ਚਰਨਜੀਤ ਸਿਡਾਣਾ, ਸੁਖਵਿੰਦਰ ਸਿੰਘ, ਮਿੱਕੀ ਬਰਗਾੜੀ, ਜਗਸੀਰ ਸਿੰਘ, ਰਣਜੀਤ ਸਿੰਘ ਕੱਕੜ ਸਮੇਤ ਦੋਹਾਂ ਕਲੱਬਾਂ ਦੇ ਹੋਰ ਮੈਂਬਰਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ।

