ਮੋਗਾ ਵਿਖ਼ੇ ਭਾਜਪਾ ਦੀ ਰੈਲੀ ਅਮਿਤ ਸ਼ਾਹ ਵਾਲੀ ਬਦਲੇਗੀ ਸਿਆਸੀ ਸਮੀਕਰਨ : ਸੰਨੀ ਬਰਾੜ
ਕੋਟਕਪੂਰਾ, 9 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸੇਠ ਕੇਦਾਰਨਾਥ ਧਰਮਸ਼ਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਕੋਟਕਪੂਰਾ ਦੇ ਪ੍ਰਧਾਨ ਮਨਜੀਤ ਨੇਗੀ ਦੀ ਅਗਵਾਈ ਹੇਠ ਪਿੰਡ ਕਿਲੀ ਚਹਿਲਾਂ ਵਿਖ਼ੇ 14 ਮਾਰਚ ਨੂੰ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਸ਼੍ਰੀ ਅਮਿਤ ਸ਼ਾਹ ਜੀ ਬਦਲਾਅ ਰੈਲੀ ਸਬੰਧੀ ਹੋਈ ਮੀਟਿੰਗ ਵਿੱਚ ਭਾਜਪਾ ਦੇ ਸੀਨੀਅਰ ਆਗੂ ਸੰਦੀਪ ਸਿੰਘ ਸੰਨੀ ਬਰਾੜ ਰੈਲੀ ਇੰਚਾਰਜ਼ ਵਿਸ਼ੇਸ ਤੌਰ ’ਤੇ ਪੁੱਜੇ। ਇਸ ਮੌਕੇ ਸੰਦੀਪ ਸਿੰਘ ਸੰਨੀ ਬਰਾੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਉਦੇਸ਼ ਸਿਰਫ਼ ਇੱਕ ਰਾਜਨੀਤਿਕ ਰੈਲੀ ਕਰਨਾ ਨਹੀਂ ਹੈ, ਸਗੋਂ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਇੱਕ ਸਪੱਸ਼ਟ ਰੋਡਮੈਪ ਪੇਸ਼ ਕਰਨਾ ਹੈ। ਉਹਨਾਂ ਪਾਰਟੀ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਮੋਗਾ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਨੇਤਾ ਮਾ. ਹਰਬੰਸ ਲਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਹਾਲਾਤਾਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਸੂਬੇ ਵਿੱਚ ਬਦਲਾਅ ਦੀ ਲੋੜ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਦਾ ਮੁੱਖ ਮਕਸਦ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਉਦਯੋਗ, ਰੋਜ਼ਗਾਰ, ਕਿਸਾਨੀ ਅਤੇ ਨੌਜਵਾਨਾਂ ਲਈ ਨਵੀਆਂ ਯੋਜਨਾਵਾਂ ਲਿਆਂਦੀਆਂ ਜਾਣਗੀਆਂ ਤਾਂ ਜੋ ਸੂਬੇ ਦੀ ਆਰਥਿਕਤਾ ਮਜ਼ਬੂਤ ਹੋ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਮੋਗਾ ਪਹੁੰਚ ਕੇ ਰੈਲੀ ਨੂੰ ਕਾਮਯਾਬ ਬਣਾਇਆ ਜਾਵੇ ਅਤੇ ਬਦਲਾਅ ਦੀ ਸ਼ੁਰੂਆਤ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਸਾਬਤ ਹੋਵੇਗੀ ਅਤੇ ਲੋਕਾਂ ਨੂੰ ਇਕ ਨਵੀਂ ਦਿਸ਼ਾ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਟ ਸੈਕਟਰੀ ਦੁਰਗੇਸ਼ ਸ਼ਰਮਾ, ਸਟੇਟ ਮੈਂਬਰ ਪਰਦੀਪ ਸ਼ਰਮਾ, ਜਿਲ੍ਹਾ ਪ੍ਰਧਾਨ ਗੋਰਵ ਕੱਕੜ, ਭਾਈ ਰਾਹੁਲ ਸਿੰਘ ਸਿੱਧੂ, ਕਮਲ ਗਰਗ, ਕ੍ਰਿਸ਼ਨ ਨਾਰੰਗ, ਜਸਪਾਲ ਸਿੰਘ ਪੰਜਗਰਾਈਂ, ਅੰਮ੍ਰਿਤ ਲਾਲ ਸ਼ਰਮਾ, ਰਾਜੇਸ਼ ਕਾਂਸਲ, ਸ਼ਮਸ਼ੇਰ ਭਾਨਾ, ਡਾ. ਸਤੀਸ਼ ਸ਼ਰਮਾ, ਮੰਡਲ ਜਨਰਲ ਸਕੱਤਰ ਆਨੰਦ ਭਾਰਤੀਆ, ਸੋਨੂੰ ਸਿੰਗਲਾ, ਗਗਨਦੀਪ ਸਿੰਘ, ਮਦਨ ਲਾਲ , ਭਾਰਤ ਭੂਸ਼ਣ ਮਿੱਤਲ, ਪੰਮੀ ਤਨੇਜਾ, ਮਨੋਹਰ ਲਾਲ ਰੇਗਰ, ਸ਼ਮਸ਼ੇਰ ਸਿੰਘ ਭਾਣਾ, ਰਾਜਨ ਨਾਰੰਗ, ਮੁਕੇਸ਼ ਗਰਗ, ਅਮਰ ਸਿੰਘ ਘੁਗਿਆਣਾ, ਲਖਬੀਰ ਸਿੰਘ, ਗਗਨ ਸ਼ਰਮਾ, ਜਗਦੀਸ਼ ਟਿੰਕਾ, ਗੁਰਸ਼ਰਨ ਸਿੰਘ ਦੁਆਰੇਆਨਾ, ਪਰਨੀਤ ਜੌਰਾ, ਗੁਰਚਰਨ ਸਿੰਘ ਵਾਂਦਰ ਜਟਾਣਾ, ਬਲਜੀਤ ਕੌਰ ਸਿੱਖਾਂਵਾਲਾ ਅਤੇ ਹੋਰ ਸਾਥੀ ਸ਼ਾਮਿਲ ਹੋਏ।

