ਜਤਿੰਦਰ ਜੇ ਮਿਨਹਾਸ ਨੂੰ ਸਦਮਾ – ਚਾਚਾ ਕੁਲਵੰਤ ਸਿੰਘ ਮਿਨਹਾਸ ਦਾ ਦੇਹਾਂਤ

ਸਰੀ, 2 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)

ਸਰੀ ਦੇ ਸਭਿਅਚਾਰ, ਕਲਾ ਅਤੇ ਕਾਰੋਬਾਰੀ ਖੇਤਰ ਦੀ ਨਾਮਵਰ ਸ਼ਖ਼ਸੀਅਤ ਜਤਿੰਦਰ ਜੇ ਮਿਨਹਾਸ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਚਾਚਾ ਕੁਲਵੰਤ ਸਿੰਘ ਮਿਨਹਾਸ 28 ਅਕਤੂਬਰ 2023 ਨੂੰ ਸਦੀਵੀ ਵਿਛੋੜਾ ਦੇ ਗਏ। ਉਹ 81 ਸਾਲਾਂ ਦੇ ਸਨ ਅਤੇ ਪਿਛਲੇ 11 ਸਾਲਾਂ ਤੋਂ ਅਮਰੀਕਾ ਵਿਖੇ ਰਹਿ ਰਹੇ ਸਨ। ਸਵਰਗੀ ਕੁਲਵੰਤ ਸਿੰਘ ਮਿਨਹਾਸ ਰਿਟਾਇਰਡ ਬੀਡੀਪੀਓ ਅਤੇ ਬਹੁਤ ਹੀ ਹਰਮਨ ਪਿਆਰੇ ਅਤੇ ਈਮਾਨਦਾਰ ਇਨਸਾਨ ਸਨ। ਉਹਨਾਂ ਦਾ ਅੰਤਿਮ ਸੰਸਕਾਰ 4 ਨਵੰਬਰ 2023 ਨੂੰ ਸਵੇਰੇ 10.30 ਵਜੇ 55 W Valley Hwy S., Auburn, WA (USA) ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 2440 132 Avenue SE Kent, WA (USA) ਵਿਖੇ ਹੋਵੇਗੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 206-355-3263, 206-326-8820 ਅਤੇ ਜਤਿੰਦਰ ਜੇ ਮਿਨਹਾਸ ਨਾਲ ਫੋਨ ਨੰਬਰ 604-880-2228 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *