— ਟਰੱਸਟ ਆਗੂਆਂ ਨੇ ਵਧਾਈ ਦਿੱਤੀ —
ਫ਼ਰੀਦਕੋਟ 11 ਮਾਰਚ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਦੇਸ਼ ਦੀ ਸਭ ਤੋਂ ਕਠਿਨ ਅਤੇ ਸਰਵ ਉੱਚ ਸਿਵਲ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ। ਕਈ ਪੜਾਵਾਂ ਵਿੱਚੋਂ ਲੰਘਣ ਵਾਲੀ ਇਸ ਪ੍ਰੀਖਿਆ ਅਤੇ ਇੰਟਰਵਿਊ ਵਿਚੋਂ ਸਫਲ ਉਮੀਦਵਾਰ ਆਈ.ਏ.ਐੱਸ., ਆਈ.ਪੀ.ਐੱਸ. ਅਤੇ ਆਈ.ਏ.ਐੱਫ. ਸਮੇਤ ਕਰੀਬ ਦੋ ਦਰਜਨ ਸਿਵਲ ਸੇਵਾਵਾਂ ਲਈ ਚੁਣੇ ਜਾਂਦੇ ਹਨ। ਯੂ.ਪੀ.ਐੱਸ.ਸੀ.ਈ. ਇਸ ਵਕਾਰੀ ਪ੍ਰੀਖਿਆ ਦੇ ਤਾਜ਼ਾ ਨਤੀਜੇ ਅਨੁਸਾਰ ਸਥਾਨਕ ਸਾਦਿਕ ਰੋਡ ਸਥਿਤ ਗਿਆਨੀ ਜੈਲ ਸਿੰਘ ਐਵਨਿਉ ਨਿਵਾਸੀ ਖੇਤੀਬਾੜੀ ਵਿਭਾਗ ਵਿੱਚ ਤਾਇਨਾਤ ਡਾਇਰੈਕਟਰ ਡਾ. ਕੁਲਦੀਪ ਸਿੰਘ ਅਤੇ ਸਥਾਨਕ ਸਰਕਾਰੀ ਬਰਜਿੰਦਰਾ ਕਾਲਿਜ ਦੀ ਪ੍ਰੋਫੈਸਰ ਡਾ. ਗਗਨਦੀਪ ਕੌਰ ਦੇ ਹੋਣਹਾਰ ਸਪੁੱਤਰ ਸਨਾਵਰਦੀਪ ਸਿੰਘ ਨੇ ਕੋਈ ਹਫਤਾ ਕੁ ਪਹਿਲਾਂ ਐਲਾਨੇ ਗਏ ਉਕਤ ਸਿਵਲ ਸੇਵਾ ਦੇ ਨਤੀਜੇ ਵਿੱਚ 76 ਵਾਂ ਰੈਂਕ ਪ੍ਰਾਪਤ ਕੀਤਾ ਹੈ। ਸਨਾਵਰਦੀਪ ਸਿੰਘ ਆਈ.ਏ.ਐੱਸ. ਦੀ ਉਕਤ ਸ਼ਾਨਦਾਰ ਸਫਲਤਾ ਲਈ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਲਾਕੇ ਦੀ ਸਿਰਮੌਰ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸਨਾਵਰਦੀਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਜਿਲ੍ਹਾ ਚੇਅਰਮੈਨ ਪ੍ਰਿੰ. ਕ੍ਰਿਸ਼ਨ ਲਾਲ ਬਕੋਲੀਆ, ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ,ਡਾ. ਸੋਹਨ ਲਾਲ ਨਿਗਾਹ, ਕੇ.ਪੀ.ਐੱਸ. ਸਰਾਂ, ਸ਼ਿਵਨਾਥ ਦਰਦੀ, ਪ੍ਰੋ. ਬੀਰਇੰਦਰ ਸਿੰਘ ਸਰਾਂ ਅਤੇ ਸੁਖਵਿੰਦਰ ਸਿੰਘ ਗਿੱਲ ਆਦਿ ਸ਼ਾਮਲ ਸਨ। ਟਰੱਸਟ ਦੇ ਵਫ਼ਦ ਵੱਲੋਂ ਸਨਾਵਰਦੀਪ ਸਿੰਘ ਦੀ ਮਾਣਮੱਤੀ ਸਫਲਤਾ ਲਈ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਨਾਵਰ ਦੇ ਮਾਤਾ ਪਿਤਾ ਤੋਂ ਇਲਾਵਾ ਉਨ੍ਹਾਂ ਦੀ ਭੈਣ ਸੁਖਮਨਦੀਪ ਕੌਰ ਵੀ ਮੌਜੂਦ ਸਨ। ਟਰੱਸਟ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਸਨਾਵਰਦੀਪ ਸਿੰਘ ਨੇ ਆਪਣੀ ਸਫਲਤਾ ਲਈ ਪ੍ਰਮਾਤਮਾ ਦੇ ਨਾਲ-ਨਾਲ ਆਪਣੇ ਸਮੁੱਚੇ ਪਰਿਵਾਰ ਦੇ ਵੱਡਮੁੱਲੇ ਯੋਗਦਾਨ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਵੈ-ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਇਕਾਗਰਤਾ ਹੀ ਹਰ ਵਿਅਕਤੀ ਲਈ ਸਫਲਤਾ ਦੀ ਮੁਢਲੀ ਪੌੜੀ ਹੈ। ਉਨ੍ਹਾਂ ਨੇ ਅੱਜ ਦੇ ਨੌਜਵਾਨ ਵਰਗ ਨੂੰ ਨਸ਼ਿਆ ਅਤੇ ਸਮਜਾਕਿ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਸਨਾਵਰਦੀਪ ਦੇ ਪਰਿਵਾਰ ਨੇ ਟਰੱਸਟ ਦੇ ਸਮੁੱਚੇ ਵਫ਼ਦ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਟਰੱਸਟ ਦੇ ਵਫ਼ਦ ਵੱਲੋਂ ਸਨਾਵਰਦੀਪ ਆਈ.ਏ.ਐੱਸ. ਨੂੰ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ।

