ਜਸਕਰਨ ਸਿੰਘ ਵਾੜਾਦਰਾਕਾ ਬਣੇ ਡਵੀਜ਼ਨ ਪ੍ਰਧਾਨ
ਕੋਟਕਪੂਰਾ, 14 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਮਿਉਸਪਲ ਪਾਰਕ ਵਿਖੇ ਸਥਿੱਤ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਮੰਚ ’ਤੇ ਸਰਕਲ ਪ੍ਰਧਾਨ ਸਵਰਨ ਸਿੰਘ, ਸਰਕਲ ਸਕੱਤਰ ਕਮਲੇਸ਼ ਕੁਮਾਰ ਅਤੇ ਸਰਕਲ ਮੀਤ ਪ੍ਰਧਾਨ ਬਲਵਿੰਦਰ ਸਿੰਘ ਢਿੱਲੋ ਦੀ ਨਿਗਰਾਨੀ ਹੇਠ ਹੋਈ। ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਡਵੀਜਨ ਸਕੱਤਰ ਚੰਦਰ ਬਹਾਦੁਰ ਨੇ ਦੱਸਿਆ ਕਿ ਚੋਣ ਕਰਨ ਤੋਂ ਪਹਿਲਾਂ ਕੋਟਕਪੂਰਾ ਡਿਵੀਜ਼ਨ ਦੇ ਸਕੱਤਰ ਜਸਕਰਨ ਸਿੰਘ ਨੇ ਕਾਰਜਕਾਰੀ ਰਿਪੋਰਟ ਪੇਸ਼ ਅਤੇ ਕੈਸ਼ੀਅਰ ਨੇ ਵਿੱਤ ਰਿਪੋਰਟ ਪੇਸ਼ ਕੀਤੀ। ਦੋਹਾਂ ਰਿਪੋਰਟਾਂ ਨੂੰ ਜਰਨਲ ਹਾਊਸ ਵੱਲੋਂ ਮਤਾ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਡਿਵੀਜ਼ਨ ਪ੍ਰਧਾਨ ਜੋਗਿੰਦਰ ਸਿੰਘ ਰਾਵਤ ਵੱਲੋਂ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ। ਅਗਲੀ ਕਾਰਵਾਈ ਸਰਕਲ ਕਮੇਟੀ ਨੂੰ ਸੌਂਪ ਦਿੱਤੀ ਗਈ। ਸਰਕਲ ਕਮੇਟੀ ਨੇ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕਰਵਾਈ ਗਈ। ਨਵੇ ਅਹੁਦੇਦਾਰਾਂ ਚੁਣੇ ਗਏ, ਜਿਸ ਵਿਚ ਜਸਕਰਨ ਸਿੰਘ ਵਾੜਾਦਰਾਕਾ ਡਿਵੀਜ਼ਨ ਪ੍ਰਧਾਨ, ਹਰਭਜਨ ਸਿੰਘ ਮੀਤ ਪ੍ਰਧਾਨ, ਚੰਦਰ ਬਹਾਦਰ ਸਕੱਤਰ, ਬੇਅੰਤ ਸਿੰਘ ਜੁਆਇੰਟ ਸਕੱਤਰ, ਬਿੱਕਰ ਸਿੰਘ ਕੈਸ਼ੀਅਰ ਚੁਣਿਆ ਗਿਆ। ਸਰਕਲ ਪ੍ਰਧਾਨ ਸਵਰਨ ਸਿੰਘ ਨੇ ਨਵੀਂ ਚੁਣੀ ਹੋਈ ਕਮੇਟੀ ਨੂੰ ਵਧਾਈ ਦਿੱਤੀ। ਸਰਕਲ ਸਕੱਤਰ ਕਮਲੇਸ਼ ਕੁਮਾਰ ਨੇ ਅੱਜ ਦੇ ਮੋਜੂਦਾ ਹਾਲਾਤ ਤੋਂ ਜਾਣੂ ਕਰਵਾਇਆ। ਡਵੀਜਨ ਸਕੱਤਰ ਚੰਦਰ ਬਹਾਦੁਰ ਨੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

