ਸੰਗਰੂਰ 21 ਮਾਰਚ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਅਕਾਡਮੀ ਦੀ ਚੋਣਾ ਵਿੱਚ ਲੋਕਤੰਤਰ ਦੀ ਬਹਾਲੀ ਦਾ ਨਾਅਰਾ ਲਾਕੇ ਅਮਰ ਗਰਗ ਕਲਮਦਾਨ ਨੇ ਇੱਕ ਰਿਕਾਰਡ ਕਾਇਮ ਕਰਦੇ ਹੋਏ ਆਪਣੇ ਆਪ ਨੂੰ ਜੇਤੂ ਕਰਾਰ ਦਿੱਤਾ ਹੈ।ਇਸ ਪ੍ਰਕ੍ਰਿਆ ਉਪਰੰਤ ਬੁਧੀਜੀਵੀਆਂ, ਸਾਹਿਤਕਾਰਾਂ ਅਤੇ ਚਿੰਤਕਾਂ ਦੇ ਰੂਬਰੂ ਹੋਏ। ਉਨਾ ਨੇ ਆਪਣੇ ਭਵਿੱਖ ਦੇ ਟੀਚਿਆ ਬਾਰੇ ਦੱਸਿਆ। ਉਨ੍ਹਾ ਨੇ ਕਿਹਾ ਆਉਣ ਵਾਲੇ ਸਮੇ ਵਿੱਚ ਵਿਸ਼ਵ ਪੱਧਰ ਉੱਪਰ ਗੁਰਮੁੱਖੀ ਨੂੰ ਅਧਿਕਾਰਤ ਲਿੱਪੀ ਸਥਾਪਤ ਕਰਨ ਲਈ ਧਰਮ ਯੁੱਧ ਆਰੰਭਣਗੇ। ਬੁੱਧੀਜੀਵੀਆ ਵਿੱਚ ਨਿਹਾਲ ਸਿੰਘ ਮਾਨ, ਡਾ ਭਗਵੰਤ ਸਿੰਘ, ਗੁਰਨਾਮ ਸਿੰਘ, ਜਗਦੀਪ ਸਿੰਘ ਗੰਧਾਰਾ, ਗਰੋਵਰ, ਸੁੱਖਵੀਰ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਡਾ ਦਵਿੰਦਰ ਕੌਰ ਨੇ ਵੀ ਕਲਮਦਾਨ ਨਾਲ ਵਿਚਾਰ ਚਰਚਾ ਕਰਕੇ ਸੰਵਾਦ ਰਚਾਇਆ। ਬੁੱਧੀਜੀਵੀਆ ਨੇ 1947 ਵਿਚ ਕਬਾਇਲੀਆਂ ਤੋਂ ਕਸ਼ਮੀਰ ਨੂੰ ਬਚਾਉਣ ਵਾਲੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਸੇਖੋ ਦੀ ਤਸਵੀਰ ਅਤੇ ਫੁੱਲਕਾਰੀ ਭੇਟ ਕਰਕੇ ਸਨਮਾਨ ਕੀਤਾ।

