ਕੈਂਪ ਵਿੱਚ 40 ਯੂਨਿਟ ਖ਼ੂਨਦਾਨ ਕੀਤਾ ਗਿਆ – ਪ੍ਰੋ.ਬੀਰਇੰਦਰਜੀਤ ਸਿੰਘ

ਫ਼ਰੀਦਕੋਟ, 29 ਮਾਰਚ (ਵਰਲਡ ਪੰਜਾਬੀ ਟਾਈਮਜ਼)
ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੁਕੇਸ਼ਨ ਫ਼ਰੀਦਕੋਟ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 5ਵਾਂ ਖ਼ੂਨਦਾਨ ਕੈਂਪ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਡਾ. ਪੂਜਾ ਭੱਲਾ, ਪ੍ਰਿੰਸੀਪਲ, ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਨੇ ਕੀਤਾ। ਕੈਂਪ ਦੇ ਕੋਆਰਡੀਨੇਟਰ ਪ੍ਰੋ.ਬੀਰਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਂਪ ਵਿੱਚ 40 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ।
ਇਹ ਕੈਂਪ ਕਾਲਜ ਦੇ ਰੈੱਡ ਰਿਬਨ ਕਲੱਬ, ਐੱਨ.ਐੱਸ.ਐੱਸ. ਵਿਭਾਗ ਅਤੇ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਖੂਨਦਾਨ ਕੈਂਪ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਦੀ ਟੀਮ ਜਿਸ ਵਿੱਚ ਇੰਚਾਰਜ ਡਾ. ਹਰਜੋਤ ਕੌਰ, ਹਰਵਿੰਦਰ ਸਿੰਘ, ਤਲਵੰਤ ਸਿੰਘ, ਵਿਜੇ ਕੁਮਾਰ, ਦਵਿੰਦਰ ਸਿੰਘ ਅਤੇ ਮਨਪ੍ਰੀਤ ਨੇ ਸੇਵਾਵਾਂ ਦਿੱਤੀਆਂ ਅਤੇ ਖੂਨ ਇਕੱਤਰ ਕੀਤਾ।
ਇਸ 5ਵੇਂ ਖੂਨਦਾਨ ਕੈਂਪ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਡਾਕਟਰੀ ਟੀਮ, ਪ੍ਰੈੱਸ ਅਤੇ ਮੀਡੀਆ ਦੇ ਪੱਤਰਕਾਰਾਂ, ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਖੂਨਦਾਨੀਆਂ ਨੂੰ ਰਸਮੀ ਤੌਰ ਤੇ ‘ਜੀ ਆਇਆਂ’ ਕਿਹਾ। ਕੈਂਪ ਦੌਰਾਨ ਮੁੱਖ ਮਹਿਮਾਨ ਡਾ. ਪੂਜਾ ਭੱਲਾ, ਸ. ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਪ੍ਰਸਿੱਧ ਸਮਾਜ ਸੇਵੀ ਗੁਰਜੀਤ ਸਿੰਘ ਹੈਰੀ ਢਿੱਲੋਂ ਅਤੇ ਪ੍ਰਧਾਨ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ, ਓ.ਐੱਸ.ਏ. ਦੇ ਸਕੱਤਰ ਗੁਰਵਿੰਦਰ ਸਿੰਘ ਧੀਂਗੜਾ, ਪ੍ਰਿੰ. ਸੁਰੇਸ਼ ਅਰੋੜਾ ਨੇ ਖੂਨਦਾਨ ਮਹਾਂਦਾਨ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪਰਮਜੀਤ ਸਿੰਘ ਪਲੇਨ, ਓ.ਐੱਸ.ਏ. ਦੇ ਅਹੁਦੇਦਾਰਾਂ ਵਿੱਚੋਂ ਵਿਸ਼ਵਜੀਤ ਸਿੰਘ ਡੇਜ਼ੀ, ਪ੍ਰਿੰ. ਸੁਰੇਸ਼ ਅਰੋੜਾ, ਰਾਧਾ ਕ੍ਰਿਸ਼ਨ, ਸਰਕਾਰੀ ਬ੍ਰਿਜਿੰਦਰਾ ਕਾਲਜ ਤੋਂ ਪ੍ਰੋ. ਅਨਿਲ ਗੁਪਤਾ, ਸਮਾਜ ਸੇਵੀ ਸਵਰਨ ਸਿੰਘ ਸੇਖੋਂ, ਪੱਤਰਕਾਰ ਤੇ ਲੇਖਕ ਸ਼ਿਵਨਾਥ ਦਰਦੀ, ਲੋਕ ਗਾਇਕ ਰਾਜ ਗਿੱਲ ਭਾਣਾ, ਲੇਖਕ ਗੁਰਭੇਜ ਸਿੰਘ, ਮਨਦੀਪ ਸਿੰਘ, ਪ੍ਰੈੱਸ ਅਤੇ ਮੀਡੀਆ ਤੋਂ ਰਾਜਿੰਦਰ ਅਰੋੜਾ, ਗੁਰਪ੍ਰੀਤ ਪੱਕਾ, ਵਿੱਕੀ, ਸੁਖਦੀਪ ਸਿੰਘ, ਗੋਰਾ ਸਿੰਘ, ਮਨਮੋਹਨ ਸਿੰਘ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਕਾਲਜ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਫ਼ਰੀਦਕੋਟ ਅਤੇ ਸ਼ਹਿਰ ਨਿਵਾਸੀਆਂ ਆਦਿ ਨੇ ਬੜੇ ਉਤਸ਼ਾਹ ਨਾਲ ਸ਼ਾਮਿਲ ਹੋ ਕੇ ਖ਼ੂਨਦਾਨ ਕੀਤਾ। ਕਾਲਜ ਦੇ ਸਟਾਫ਼ ਵਿੱਚੋਂ ਪ੍ਰੋ. ਰਣਜੀਤ ਸਿੰਘ ਬਾਜਵਾ ਨੇ ਮੰਚ ਸੰਚਾਲਕ ਦੀ ਜਿੰਮੇਵਾਰੀ ਅਤੇ ਡਾ. ਰਤਨ ਲਾਲ ਨੇ ਰਜਿਸਟ੍ਰੇਸ਼ਨ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਖ਼ੂਨਦਾਨ ਵੀ ਕੀਤਾ।
ਇੰਚਾਰਜ ਪ੍ਰੋ.ਬੀਰਇੰਦਰਜੀਤ ਸਿੰਘ ਅਨੁਸਾਰ ਇਸ ਖੂਨਦਾਨ ਕੈਂਪ ਦੀ ਸਫ਼ਲਤਾ ਲਈ ਕਾਲਜ ਸਟਾਫ਼ ਵਿੱਚੋਂ ਪ੍ਰੋ. ਸੰਦੀਪ ਸਿੰਘ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫੈਨੀ ਚਾਵਲਾ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਮਨਵਿੰਦਰ ਕੌਰ, ਪ੍ਰੋ. ਰਿਮੀ, ਸ਼੍ਰੀਮਤੀ ਕਰਮਜੀਤ ਕੌਰ ਅਤੇ ਐੱਮ.ਐੱਡ. ਦੇ ਵਿਦਿਆਰਥੀਆਂ ਆਦਿ ਨੇ ਵੀ ਵੱਡਮੁੱਲਾ ਯੋਗਦਾਨ ਪਾਇਆ। ਅੰਤ ਵਿੱਚ ਪ੍ਰਿੰਸੀਪਲ ਸਾਬ, ਓ.ਐਸ.ਏ. ਦੇ ਅਹੁਦੇਦਾਰਾਂ, ਪ੍ਰੋ.ਬੀਰਇੰਦਰਜੀਤ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਖ਼ੂਨਦਾਨੀਆਂ ਦੇ ਨਾਲ-ਨਾਲ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਮਹਿਮਾਨਾਂ, ਡਾਕਟਰੀ ਟੀਮ, ਪ੍ਰੈੱਸ ਅਤੇ ਮੀਡੀਆ ਦੇ ਪੱਤਰਕਾਰਾਂ, ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਹਨਾਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ।
