“ ਸੱਤ ਸਮੁੰਦਰੋਂ ਪਾਰ “ ਦੇ ਸੰਪਾਦਕ ਵੀਰ ਇੰਦਰਜੀਤ ਸਿੰਘ ਜੀ ਨਾਲ ਮੇਰੀ ਬਹੁਤ ਪੁਰਾਣੀ ਸਾਂਝ ਹੈ । ਕਈ ਮਸਲਿਆਂ ਤੇ ਅਸੀਂ ਵਿਚਾਰ ਵੀ ਸਾਂਝੇ ਕਰਦੇ ਰਹਿੰਦੇ ਹਾਂ। ਬਹੁਤ ਵਾਰ ਉਹਨਾਂ ਨੇ ਮੇਰੀਆਂ ਰਚਨਾਵਾਂ ਅਤੇ ਨਿਊਂਜ਼ ਨੂੰ ਮੈਗਜ਼ੀਨ ਵਿੱਚ ਛਾਪ ਕੇ ਮੈਨੂੰ ਮਾਣ ਬਖਸ਼ਿਆ ਹੈ । ਥੋੜੇ ਦਿਨ ਪਹਿਲਾਂ ਮੈਨੂੰ ਉਹਨਾਂ ਦਾ ਮੈਸੇਜ ਮਿਲਿਆ ਕਿ ਅਸੀਂ “ ਸੱਤ ਸਮੁੰਦਰੋਂ ਪਾਰ “ ਦੇ 25 ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਕਰ ਰਹੇ ਹਾਂ ਤੇ ਆਪ ਜੀ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ । ਆਪ ਆਪਣੀ ਪਿਕਚਰ ਤੇ ਜਾਣ ਪਹਿਚਾਣ ਆਪਣੇ ਬਾਰੇ ਭੇਜੋ । ਮੈਂ ਕਿਹਾ ਵੀਰ ਜੀ ਮੈਂ ਤੇ ਕੈਨੇਡਾ ਬੈਠੀ ਹਾਂ । ਕਹਿੰਦੇ ਹਾਜ਼ਰੀ ਜ਼ਰੂਰੀ ਹੈ ਪਰ ਅਸੀਂ ਤੁਹਾਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ ਇਸ ਲਈ ਆਪਣੇ ਬੀਹਾਫ਼ ਤੇ ਕਿਸੇ ਨੂੰ ਭੇਜ ਦੇਣਾ । ਮੈਂ ਅੰਮ੍ਰਿਤਸਰ ਤੋਂ ਉੱਘੇ ਉਦਯੋਗਪਤੀ , ਸਾਹਿਤਕਾਰ ਤੇ ਸਮਾਜਸੇਵੀ ਸਤਬੀਰ ਜੀ ਨੂੰ ਕਿਹਾ ਤੁਸੀਂ ਜਾ ਆਉਣਾ । ਮੇਰੇ ਵੀਰ ਸਤਬੀਰ ਨੇ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਜਾਣਾ ਸੀ , ਉਹ ਅਟੈਂਡ ਕਰਕੇ ਲੁਧਿਆਣਾ ਆਏ ਤੇ ਸਾਰਾ ਪ੍ਰੋਗਰਾਮ ਉਹਨਾਂ ਅਟੈਂਡ ਕੀਤਾ । ਉਹਨਾਂ ਮੁਤਾਬਿਕ ਪ੍ਰੋਗਰਾਮ ਬਹੁਤ ਸ਼ਾਨਦਾਰ ਢੰਗ ਨਾਲ ਉਲੀਕਿਆ ਹੋਇਆ ਸੀ । ਉਹਨਾਂ ਨਾਲ ਹਾਸਰਸ ਕਲਾਕਾਰ ਘੁੱਲੇ ਸ਼ਾਹ ਜੀ ਨੇ ਵੀ ਪ੍ਰੋਗਰਾਮ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ ਤੇ ਮਨ ਪ੍ਰਚਾਵਾ ਵੀ ਕੀਤਾ ਆਪਣੀਆਂ ਪਿਆਰੀਆਂ ਮਿੱਠੀਆਂ ਗੱਲਾਂ ਨਾਲ । ਸਤਬੀਰ ਜੀ ਕਹਿੰਦੇ ਕਿ ਵੀਰ ਇੰਦਰਜੀਤ ਜੀ ਨਿਹਾਇਤ ਸ਼ਰੀਫ਼ ਇਨਸਾਨ ਤੇ ਸੱਭ ਦੀ ਕਦਰ ਕਰਨ ਵਾਲੇ ਹਨ । ਪ੍ਰੋਗਰਾਮ ਬੇਹੱਦ ਖ਼ੂਬਸੂਰਤ ਰਿਹਾ । ਮੇਰਾ ਸਨਮਾਨ ਵੀ ਉਹਨਾਂ ਨੇ ਰੀਸੀਵ ਕੀਤਾ । ਪ੍ਰੋਗਰਾਮ ਦੀਆਂ ਫੋਟੋ ਤੇ ਵੀਡੀਓ ਵੀ ਮੈਨੂੰ ਭੇਜੀਆਂ । ਲੱਗਾ ਹੀ ਨਹੀਂ ਕਿ ਮੈਂ ਪ੍ਰੋਗਰਾਮ ਵਿੱਚ ਸ਼ਿਰਕਤ ਨਹੀਂ ਕੀਤੀ । ਇਵੇਂ ਲੱਗਾ ਜਿਵੇਂ ਮੈਂ ਪ੍ਰੋਗਰਾਮ ਵਿੱਚ ਬਿਰਾਜਮਾਨ ਹੋਵਾਂ ।
ਇਸ ਪ੍ਰੋਗਰਾਮ ਦੇ ਬਾਰੇ ਮੈਂ ਵੀਰ ਇੰਦਰਜੀਤ ਦੀ ਦੀ ਪੋਸਟ ਨੂੰ ਪੜ੍ਹਿਆ ਤੇ ਕਾਪੀ ਪੇਸਟ ਕੀਤਾ । ਸੱਚਮੁੱਚ ਬਹੁਤ ਵਧੀਆ ਲੱਗਾ ਤੇ ਮੈਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਚਾਹਿਆ । ਪ੍ਰਸਿੱਧ ਗਲੋਬਲ ਨਿਊਜ਼ ਮੈਗਜ਼ੀਨ “ਸੱਤ ਸਮੁੰਦਰੋਂ ਪਾਰ” ਦੇ 25 ਸਾਲ ਪੂਰੇ ਹੋਣ ਦੇ ਉਪਲੱਖ ਵਿੱਚ ਸਿਲਵਰ ਜੁਬਲੀ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਮੈਗਜ਼ੀਨ ਦੇ 25 ਸਾਲਾਂ ਦੇ ਯਾਦਗਾਰ ਸਫ਼ਰ ਨੂੰ ਮਨਾਉਂਦਿਆਂ ਸਾਹਿਤ, ਸਭਿਆਚਾਰ ਅਤੇ ਸਮਾਜ ਸੇਵਾ ਵਿੱਚ ਪਾਏ ਗਏ ਯੋਗਦਾਨ ਨੂੰ ਖਾਸ ਤੌਰ ‘ਤੇ ਸਰਾਹਿਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪ੍ਰਤੀ ਨਿਭਾਈ ਜਾ ਰਹੀ ਨਿਸ਼ਠਾ ਦਾ ਪ੍ਰਤੀਕ ਬਣਿਆ। ਸਮਾਰੋਹ ਦੌਰਾਨ ਮੈਗਜ਼ੀਨ ਦੇ 25 ਸਾਲਾਂ ਦੇ ਯਾਦਗਾਰ ਸਫ਼ਰ ਨੂੰ ਮਨਾਉਂਦਿਆਂ ਸਾਹਿਤ, ਸਭਿਆਚਾਰ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਨੂੰ ਖਾਸ ਤੌਰ ‘ਤੇ ਸਰਾਹਿਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਨਿਭਾਈ ਜਾ ਰਹੀ ਨਿਸ਼ਠਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।
ਇਸ ਸਫ਼ਲ ਪ੍ਰੋਗਰਾਮ ਦੀਆਂ ਵੀਰ ਇੰਦਰਜੀਤ ਜੀ ਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁੱਭ ਇੱਛਾਵਾਂ ਜੀ । ਵੀਰ ਜੀ ਨਾਲ ਪ੍ਰੋਗਰਾਮ ਦੇ ਬਾਰੇ ਨਿਚ ਬਰਾਬਰ ਸਾਂਝ ਬਣੀ ਰਹੀ ਤੇ ਮੈਨੂੰ ਰੋਜ਼ ਸੱਦਾ ਪੱਤਰ ਭੇਜ ਕੇ ਯਾਦ ਵੀ ਦਿਲਾਉਂਦੇ ਰਹੇ । ਮੇਰੇ ਕੋਲ ਉਹ ਸ਼ਬਦ ਨਹੀਂ ਕਿ ਮੈਂ ਆਪਣੇ ਵੀਰ ਅਤੇ ਸਤਬੀਰ ਜੀ ਦਾ ਧੰਨਵਾਦ ਕਰ ਸਕਾਂ । ਆਪ ਜੀ ਨੇ ਮੈਨੂੰ ਬਹੁਤ ਮਾਣ ਦਿੱਤਾ ਹੈ ਜੀ । ਇਹ ਸਾਹਿਤਕ ਸਾਂਝਾਂ ਸੱਤ ਸਮੁੰਦਰੋਂ ਪਾਰ ਵੀ ਇਸੇ ਤਰਾਂ ਹਮੇਸ਼ਾਂ ਬਣੀਆਂ ਰਹਿਣ ਜੀ । ਆਪ ਜੀ ਦੀ ਚੜ੍ਹਦੀਕਲਾ ਲਈ ਹਮੇਸ਼ਾਂ ਦੁਆਵਾਂ ਕਰਦੇ ਹਾਂ ਜੀ । ਬਹੁਤ ਧੰਨਵਾਦ ਸਹਿਤ ।
ਰਮਿੰਦਰ ਵਾਲੀਆ ।

