ਹਰ ਵੇਲੇ ਇਹ ਵਕਤ ਬਦਲਦਾ, ਰਹੇ ਨਾ ਇਹ ਇਕਸਾਰ।
ਸਮੇਂ ਦੇ ਨਾਲ ਬਦਲਦਾ ਹੈ ਜੋ, ਖ਼ੁਸ਼ ਰਹਿੰਦਾ ਉਹ ਯਾਰ।
ਚੰਗਾ ਜੇਕਰ ਸਮਾਂ ਬੀਤਿਆ, ਮਾੜਾ ਵੀ ਲੰਘ ਜਾਣਾ।
ਸਮੇਂ ਦਾ ਸਦਉਪਯੋਗ ਜੋ ਕਰਦੇ, ਲੋਕੀਂ ਕਹਿਣ ਸਿਆਣਾ।
ਰਾਜੇ-ਰਾਣੇ, ਰਿਸ਼ੀ-ਮੁਨੀ ਤੇ ਪੀਰ-ਪੈਗ਼ੰਬਰ ਤੁਰ ਗਏ।
ਦਰਿਆਵਾਂ ਦੇ ਵਹਿਣ ਬਦਲ ਗਏ, ਕੰਢੇ ਸਾਰੇ ਖੁਰ ਗਏ।
ਬੀਤ ਗਏ ਜਾਂ ਆਉਣ ਵਾਲੇ ਦੇ, ਸਮੇਂ ਵਿੱਚ ਜੋ ਜੀਂਦੇ।
ਚਿੰਤਾ-ਫਿਕਰਾਂ ਵਿੱਚ ਤੁਰ ਜਾਂਦੇ, ਸੁਖੀ ਨਾ ਕਦੇ ਵਸੀਂਦੇ।
ਬੇੜੀ-ਪੂਰ, ਤ੍ਰਿੰਞਣ-ਕੁੜੀਆਂ, ਮੁੜ ਨਾ ਬਹਿਣਾ ਰਲ ਕੇ।
ਜੋ ਵੇਲਾ ਲੰਘ ਗਿਆ ਹੈ, ਉਹਨੇ ਫੇਰ ਨਾ ਆਉਣਾ ਭਲਕੇ।
ਸਮਾਂ ਬੜਾ ਬਲਵਾਨ ਹੈ ਮਿੱਤਰੋ, ਸਮਾਂ ਸਕਾਰਥ ਕਰੀਏ।
ਜੀਵਨ ਮਿਲਿਆ ਜੀਣ ਲਈ ਹੈ, ਉੱਚ ਉਡਾਰੀ ਭਰੀਏ।

~ ਪ੍ਰੋ. ਨਵ ਸੰਗੀਤ ਸਿੰਘ

