
ਪਟਿਆਲਾ, 15 ਅਪ੍ਰੈਲ:(ਵਰਲਡ ਪੰਜਾਬੀ ਟਾਈਮਜ਼)
ਡਾ. ਬੀ. ਆਰ. ਅੰਬੇਡਕਰ ਜਯੰਤੀ ਮੌਕੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਫੈਕਲਟੀ ਮੈਂਬਰਾਂ, ਡਾਕਟਰਾਂ, ਵਿਦਿਆਰਥੀਆਂ ਅਤੇ ਸਟਾਫ ਵੱਲੋਂ ਹੈਲਥ ਆਉਟਲੈਟ ਫਾਰ ਪ੍ਰੋਮੋਸ਼ਨ ਆਫ ਐਜੂਕੇਸ਼ਨ (ਹੋਪ), ਪਟਿਆਲਾ ਦੀ ਅਗਵਾਈ ਰਾਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 70 ਤੋਂ ਵੱਧ ਸਵੈ-ਇੱਛੁਕ ਖ਼ੂਨਦਾਨੀਆਂ ਨੇ ਖ਼ੂਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ।
ਕੈਂਪ ਦਾ ਉਦਘਾਟਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ. ਪੀ. ਐਸ. ਸਿਬੀਆ ਨੇ ਕੀਤਾ। ਇਸ ਮੌਕੇ ਸਾਬਕਾ ਡਾਇਰੈਕਟਰ ਖੋਜ ਡਾ. ਜੈ ਕਿਸ਼ਨ ਅਤੇ ਡਾਕਟਰੀ ਸਿੱਖਿਆ ਅਤੇ ਸਾਬਕਾ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਵੀ ਮੌਜੂਦ ਰਹੇ।
ਡਾ. ਸਿਬੀਆ ਨੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖ਼ੂਨਦਾਨ ਇਕ ਮਹਾਨ ਅਤੇ ਮਨੁੱਖਤਾ ਭਰਿਆ ਕਾਰਜ ਹੈ ਜੋ ਅਨੇਕਾਂ ਕੀਮਤੀ ਜ਼ਿੰਦਗੀਆਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਕੈਂਪ ਵਿੱਚ ਫੈਕਲਟੀ ਮੈਂਬਰਾਂ, ਰੈਜ਼ੀਡੈਂਟ ਡਾਕਟਰਾਂ, ਵਿਦਿਆਰਥੀਆਂ, ਪੈਰਾ-ਮੈਡੀਕਲ ਸਟਾਫ ਅਤੇ ਸਥਾਨਕ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖ਼ੂਨਦਾਨ ਕਰਨ ਵਾਲੇ ਮੁੱਖ ਫੈਕਲਟੀ ਮੈਂਬਰਾਂ ਵਿੱਚ ਡਾ. ਵਿਸ਼ਾਲ ਚੋਪੜਾ, ਮੈਡੀਕਲ ਸੁਪਰਡੈਂਟ, ਡਾ. ਲਵਲੀਨ ਭਾਟੀਆ, ਡਾ. ਅਸ਼ੀਸ਼ ਭਗਤ, ਡਾ. ਰਾਜੇਸ਼ ਕੁਮਾਰ ਬੱਧਨ, ਡਾ. ਮਲਕੀਤ ਸਿੰਘ, ਡਾ. ਜਸਬੀਰ, ਡਾ. ਸੁਨੀਲ ਪਵਾਰ, ਡਾ. ਦਿਨੇਸ਼ ਕੁਮਾਰ ਪਾਸੀ, ਡਾ. ਕੁਲਦੀਪ ਸਿੰਘ, ਡਾ. ਸੁਦੇਸ਼ ਪ੍ਰਤਾਪ ਸਿੰਘ ਅਤੇ ਡਾ. ਪਰਮਿੰਦਰਪਾਲ ਸਿੰਘ ਸ਼ਾਮਲ ਸਨ।
ਹੋਪ ਸੰਸਥਾ ਦੇ ਪ੍ਰਧਾਨ ਡਾ. ਹਰਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ਨੂੰ ਮਿਲੇ ਭਰਪੂਰ ਹੁੰਗਾਰੇ ਨੇ ਸਵੈ-ਇੱਛੁਕ ਖ਼ੂਨਦਾਨ ਪ੍ਰਤੀ ਲੋਕਾਂ ਦੀ ਜਾਗਰੂਕਤਾ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਸਾਰੇ ਖ਼ੂਨਦਾਨੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਸਵੈ-ਇੱਛੁਕ ਖੂਨਦਾਨ ਨੂੰ ਹੋਰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਜਤਾਈ।
ਇਸ ਮੌਕੇ ਪ੍ਰੋਫੈਸਰ ਅਤੇ ਮੁਖੀ, ਸਰਜਰੀ ਡਾ. ਅਸ਼ਵਨੀ ਕੁਮਾਰ ਦੀ ਦੇਖ-ਰੇਖ ਹੇਠ ਪੋਸਟਰ-ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਡਾ. ਬੀ. ਆਰ. ਅੰਬੇਡਕਰ ਦੇ ਸਮਾਜਿਕ ਸਮਾਨਤਾ ਅਤੇ ਨਿਆਂ ਲਈ ਜੀਵਨ ਭਰ ਦੇ ਯੋਗਦਾਨ ਨੂੰ ਦਰਸਾਇਆ ਗਿਆ। ਵੱਖ-ਵੱਖ ਵਿਭਾਗਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ। ਨਿਰਧਾਰਿਤ ਕਮੇਟੀ ਵੱਲੋਂ ਕੀਤੇ ਗਏ ਮੁਲਾਂਕਣ ਅਨੁਸਾਰ ਡਾ. ਸੌਮਿਆ ਨੇ ਪਹਿਲਾ, ਡਾ. ਯੋਗਯਤਾ ਨੇ ਦੂਜਾ ਅਤੇ ਡਾ. ਬ੍ਰਹਮਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੂੰ ਕ੍ਰਮਵਾਰ 5000, 3000 ਅਤੇ 2000 ਦੇ ਨਕਦ ਇਨਾਮ ਦਿੱਤੇ ਗਏ। ਹੌਸਲਾ ਅਫਜ਼ਾਈ ਪੁਰਸਕਾਰ ਡਾ. ਅਸੀਮ ਆਨੰਦ ਨੂੰ ਦਿੱਤਾ ਗਿਆ।
ਇਸ ਮੌਕੇ ਡਾ. ਪ੍ਰਮੋਦ ਕੁਮਾਰ, ਡਾ. ਸੰਜੀਵ ਭਗਤ, ਡਾ. ਬਲਵਿੰਦਰ ਕੌਰ ਰੇਖੀ, ਡਾ. ਮਨਜੀਤ ਕੌਰ (ਐਸ.ਐਮ.ਓ.), ਡਾ. ਨਿੰਦਰ ਕੁਮਾਰ, ਡਾ. ਜਸਵਿੰਦਰ ਸਿੰਘ, ਡਾ. ਲਵਕੇਸ਼ ਕੁਮਾਰ (ਐਸ.ਐਮ.ਓ.), ਡਾ. ਜਸਪ੍ਰੀਤ ਭੱਟੀ, ਡਾ. ਮੋਨਿਕਾ ਗਰਗ, ਡਾ. ਅਰਾਧਨਾ ਸ਼ਰਮਾ, ਡਾ. ਦਲਜਿੰਦਰ ਸਿੰਘ ਅਤੇ ਡਾ. ਰਿੱਪਲ ਵੀ ਮੌਜੂਦ ਰਹੇ।

