ਬਠਿੰਡਾ 18 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਇਸ ਸਵਾਰਥ ਭਰੇ ਸਮੇਂ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਅਤੇ ਲੋੜ ਪੈਣ ਤੇ ਆਪਣੇ ਖੂਨ ਦੇ ਰਿਸ਼ਤੇ ਵੀ ਅਕਸਰ ਮੂੰਹ ਮੋੜ ਜਾਂਦੇ ਹਨ ਪਰ ਅੱਜ ਦੇ ਇਸ ਸਮੇਂ ਵਿੱਚ ਵੀ ਕੁੱਝ ਅਜਿਹੇ ਲ਼ੋਕ (ਵਿਰਲੇ) ਮਿਲਦੇ ਹਨ ਜਿਹੜੇ ਨਿਸਵਾਰਥ ਭਾਵਨਾ ਨਾਲ ਸਮਾਜ ਸੇਵਾ ਨੂੰ ਮਹੱਤਵ ਦਿੰਦੇ ਹਨ। ਕੁੱਝ ਐਸੀ ਹੀ ਮਿਸਾਲ ਹੈ ਪੱਤਰਕਾਰ ਸੁਰਿੰਦਰਪਾਲ ਸਿੰਘ ਖਾਲਸਾ ਬੱਲੂਆਣਾ। ਜ਼ਿਕਰਯੋਗ ਹੈ ਕਿ ਸੁਰਿੰਦਰ ਪਾਲ ਸਿੰਘ ਬੱਲੂਆਣਾ ਨੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਦੀ ਅਗਵਾਈ ਹੇਠ ਸਰਕਾਰੀ ਬਲੱਡ ਬੈਂਕ ਬਠਿੰਡਾ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਹਾਜੀਰਤਨ ਵਿਖੇ ਲਾਏ ਗਏ ਕੈਂਪ ਵਿੱਚ 52ਵੀਂ ਵਾਰ ਖੂਨਦਾਨ ਕੀਤਾ ਹੈ। ਉਹਨਾਂ ਦੱਸਿਆ ਕਿ ਸਾਲ 2007 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਸੀ। ਉਹਨਾਂ ਕਿਹਾ ਕਿ ਸਾਨੂੰ ਸਾਰੇ ਤੰਦਰੁਸਤ ਵਿਅਕਤੀਆਂ ਨੂੰ ਸਾਲ ਵਿੱਚ 3 ਤੋਂ 4 ਵਾਰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦਾਨ ਕਰਨ ਨਾਲ ਕਿਸੇ ਵਿਅਕਤੀ ਦੀ ਜਾਨ ਬਚ ਜਾਂਦੀ ਹੈ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ।ਸੁਰਿੰਦਰ ਪਾਲ ਸਿੰਘ ਪੱਤਰਕਾਰਤਾ ਦੇ ਨਾਲ ਨਾਲ ਮੌਜੂਦਾ ਸਮੇਂ ਪ੍ਰੈਸ ਕਲੱਬ ਬਠਿੰਡਾ ਦਿਹਾਤੀ (ਰਜਿ)ਦੇ ਜਰਨਲ ਸਕੱਤਰ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮਾਜਿਕ ਵਿੰਗ ਵਿੱਚ ਐਡੀਸ਼ਨਲ ਸਕੱਤਰ,ਅੱਪੂ ਸੁਸਾਇਟੀ ਬਠਿੰਡਾ ਤੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਿੱਚ ਸੇਵਾਵਾਂ ਨਿਭਾ ਰਹੇ ਹਨ।

