
ਸਰੀ 19 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਗੁਲਾਟੀ ਪਬਲਿਸ਼ਰ ਲਿਮਟਿਡ ਸਰੀ ਵੱਲੋਂ ਨਗਰ ਕੀਰਤਨ ਮੌਕੇ ਪੁਸਤਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ, ਸਾਡੇ ਪਲਾਜੇ ਯੂਨਿਟ ਨੰਬਰ 111,128 ਸਟੀਟ 83 ਐਵਨਿਊ ਦੇ ਅੱਗੇ ਤੁਹਾਨੂੰ ਸਾਰਿਆਂ ਨੂੰ ਜੀਓ ਆਈਆਂ ਨੂੰ…
ਮੇਰੀ ਗੈਰ ਹਾਜ਼ਰੀ ਨੂੰ ਕਬੂਲ ਕਰਿਓ, ਮੈਂ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਇਸ ਵਾਰ ਸਰੀ ਵਿੱਚ ਨਹੀਂ ਹਾਂ ਪਰ ਮੇਰੇ ਬਹੁਤ ਹੀ ਪਿਆਰੇ ਮਿੱਤਰ ਹਰਦਮ ਸਿੰਘ ਮਾਨ, ਸ਼੍ਰੀ ਮਤੀ ਮਾਨ ਭੈਣ ਜੀ,ਮੋਹਨ ਗਿੱਲ, ਜਰਨੈਲ ਸਿੰਘ ਸੇਖਾ ਜੀ, ਬਾਂਸਲ ਸਾਹਿਬ ,ਅੰਗਰੇਜ਼ ਬਰਾੜ ਜੀ ਡਾਕਟਰ ਸਾਧੂ ਸਿੰਘ ਜੀ ਸੁਰਿੰਦਰ ਚਾਹਲ ਸ਼ਾਇਰ ਜਸਵਿੰਦਰ ਤੇ ਹੋਰ ਬਹੁਤ ਸਾਰੇ ਦੋਸਤ ਇਸ ਪੁਸਤਕ ਪ੍ਰਰਦਸ਼ਨੀ ਦੇ ਸਟਾਲ ਤੇ ਮੌਜੂਦ ਹੋਣਗੇ ਤੁਹਾਡੀ ਹਾਜ਼ਰੀ ਬਹੁਤ ਜਰੂਰੀ ਹੈ ਤੁਸੀਂ ਸ਼ਬਦ ਨਾਲ ਪਿਆਰ ਕਰਦੇ ਹੋ ਸੋ ਨਵੀਆਂ ਕਿਤਾਬਾਂ ਦੇ ਨਾਲ ਦੋਸਤੀ ਪਾਓਗੇ ਤੇ ਨਵੀਆਂ ਕਿਤਾਬਾਂ ਆਪਣੇ ਨਾਲ ਲੈ ਕੇ ਜਾਓਗੇ ਸ਼ਬਦ ਦਾ ਪ੍ਰਚਾਰ ਹੋਵੇਗਾ, ਨਵੇਂ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਏਗਾ ਨਗਰ ਕੀਰਤਨ ਦੀ ਰੌਣਕ ਵਿੱਚ ਤੁਸੀਂ ਸ਼ਾਮਿਲ ਹੋਵੋਗੇ ਮੇਰਾ ਇਹ ਵਿਸ਼ਵਾਸ ਹੈ….

