ਜਸਵੰਤ ਰਾਏ ਸ਼ਰਮਾ ਬਿੱਟੂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਕੋਟਕਪੂਰਾ ਵਿਖੇ ਅੱਜ
ਕੋਟਕਪੂਰਾ, 27 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਸਵੰਤ ਰਾਏ ਸ਼ਰਮਾ ਬਿੱਟੂ ਦਾ ਪੂਰਾ ਨਾਂਅ ਸੀ ਭਰ ਜਵਾਨੀ ਦੀ ਉਮਰ ਵਿੱਚ ਗੁਰਦਾਸ ਮਾਨ ਅਤੇ ਬਿੱਟੂ ਫਿਜ਼ੀਕਲ ਕਾਲਜ, ਪਟਿਆਲਾ ਵਿਖੇ ਪੜ੍ਹੇ ਅਤੇ ਤਿੰਨੇ ਸਾਲ ਹੋਸਟਲ ਦੇ ਇੱਕ ਕਮਰੇ ਵਿੱਚ ਰਹੇ ਮਾਲਵੇ ਦੇ ਕਿਸੇ ਵੀ ਸ਼ਹਿਰ ਵਿੱਚ ਗੁਰਦਾਸ ਨੇ ਪ੍ਰੋਗਰਾਮ ਕਰਨ ਆਉਣਾ ਤਾਂ ਬਿੱਟੂ ਨੇ ਉਚੇਚੇ ਤੌਰ ’ਤੇ ਉਸ ਵਿੱਚ ਸ਼ਿਰਕਤ ਕਰਨੀ। ਗੁਰਦਾਸ ਦੀ ਖਾਸੀਅਤ ਇਹ ਸੀ ਕਿ ਉਸ ਨੇ ਸਟੇਜ਼ ਉਪਰੋਂ ਹੀ, ਉਹ ਆ ਗਿਆ ਬਿੱਟੂ ਕੋਟਕਪੂਰੇ ਵਾਲਾ ਕਹਿ ਕੇ ਬਿੱਟੂ ਨੂੰ ਵਡਿਆਉਣਾ, ਕੁਝ ਸਮਾਂ ਪਹਿਲਾਂ ਬਿੱਟੂ ਦੀ ਬੇਟੀ ਦਾ ਵਿਆਹ ਸੀ। ਬਿੱਟੂ, ਗੁਰਦਾਸ ਨੂੰ ਬਲਾਉਣ ਵਾਸਤੇ ਦੁਬਿਧਾ ਵਿੱਚ ਸੀ, ਉਸ ਨੇ ਛੀਨਾ ਬਰਾੜ ਨਾਲ ਸਲਾਹ ਕੀਤੀ ਕਿ ਕਿਵੇਂ ਕਰਾਂ, ਉਹ ਐਸ ਵੇਲੇ ਬਹੁਤ ਵੱਡਾ ਆਦਮੀ ਬਣ ਗਿਆ ਹੈ, ਬੁਲਾਵਾਂ ਕਿ ਨਾ ਛੀਨਾ ਬਰਾੜ ਨੇ ਸਲਾਹ ਦਿੱਤੀ ਕਿ ਤੂੰ ਆਪਣੀ ਡਿਊਟੀ ਨਿਭਾਅ ਜੇਕਰ ਉਸ ਕੋਲ ਸਮਾਂ ਹੋਇਆ ਤਾਂ ਉਹ ਜਰੂਰ ਆਵੇਗਾ ਅਤੇ ਜੇਕਰ ਤੂੰ ਉਸ ਨੂੰ ਨਾ ਦੱਸਿਆ ਤਾਂ ਹੋ ਸਕਦਾ ਉਹ ਗੁੱਸਾ ਵੀ ਕਰੇ, ਉਹੀ ਹੋਇਆ ਜਿਸ ਦੀ ਉਮੀਦ ਸੀ ਗੁਰਦਾਸ ਵਿਆਹ ਵਾਲੇ ਦਿਨ ਕੋਟਕਪੂਰੇ ਬਰਾਤ ਤੋਂ ਵੀ ਪਹਿਲਾਂ ਆ ਗਿਆ ਅਤੇ ਬਹੁਤ ਸਾਰਾ ਸਮਾਂ ਲਾ ਕੇ ਵਾਪਸ ਚਲਾ ਗਿਆ ਅਗਲੇ ਦਿਨ ਕੋਟਕਪੂਰੇ ਵਿੱਚ ਅਖਬਾਰਾਂ ਦੀਆਂ ਖਬਰਾਂ ਸਨ ਕਿ ਜੇ ਯਾਰੀ ਨਿਭਾਉਣੀ ਸਿੱਖਣੀ ਹੈ ਤਾਂ ਉਹ ਬਿੱਟੂ ਗੁਰਦਾਸ ਤੋਂ ਸਿੱਖੋ। ਛੀਨਾ ਬਰਾੜ ਨੇ ਦੱਸਿਆ ਕੇ ਬਿੱਟੂ ਕਿੱਤੇ ਵਜੋਂ ਸਰੀਰਕ ਸਿੱਖਿਆ ਅਧਿਆਪਕ ਸੀ। ਉਸ ਨੇ ਆਪਣੇ ਕੰਮ ਵਿੱਚ ਦਿਨ-ਰਾਤ ਐਨੀ ਮਿਹਨਤ ਕੀਤੀ ਕਿ ਕੋਟਕਪੂਰੇ ਦੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਢਿੱਲਵਾਂ ਕਲਾਂ ਨੂੰ ਹੈਂਡਬਾਲ ਦੀ ਨਰਸਰੀ ਬਣਾ ਦਿੱਤਾ, ਕੋਈ ਅਜਿਹਾ ਟੂਰਨਾਮੈਂਟ ਨਹੀਂ ਜਿਹੜਾ ਢਿੱਲਵਾਂ ਕਲਾਂ ਵਿਖੇ ਨਾ ਹੋਇਆ ਹੋਵੇ ਅਤੇ ਬਿੱਟੂ ਦੀਆਂ ਟੀਮਾਂ ਨੇ ਜਿੱਤਾਂ ਪ੍ਰਾਪਤ ਨਾ ਕੀਤੀਆਂ ਹੋਣ, ਹੈਂਡਬਾਲ ਅਤੇ ਖਿਡਾਰੀਆਂ ਪ੍ਰਤੀ ਪਾਗਲਪਣ ਦੀ ਭਾਵਨਾ ਵਾਲਾ ਆਤਮ ਸਮਰਪਣ ਉਹਨਾਂ ਸਿਰਫ਼ ਬਿੱਟੂ ਵਿੱਚ ਹੀ ਦੇਖਿਆ ਹੈ। ਇਸੇ ਕਰਕੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਉਸਦੇ ਸ਼ਗਿਰਦ ਹੈਂਡਬਾਲ ਦੀ ਬਦੌਲਤ ਉੱਚੀਆਂ ਸੁੱਚੀਆਂ ਨੌਕਰੀਆਂ ’ਤੇ ਬਿਰਾਜਮਾਨ ਹਨ, 37-38 ਸਾਲ ਦੀ ਨੌਕਰੀ ਕਰਨ ਉਪਰੰਤ ਹਰੇਕ ਅਧਿਆਪਕ ਦੀ ਦਿਲੀ ਇੱਛਾ ਹੁੰਦੀ ਹੈ ਕਿ ਰਿਟਾਇਰਮੈਂਟ ਵੇਲੇ ਉਸਦੇ ਕੰਮ ਨੂੰ ਸਲਾਹਿਆ ਜਾਵੇ, ਕੰਮ ਵਜੋਂ ਬਿੱਟੂ ਅਧਿਆਪਨ ਦੇ ਪਵਿੱਤਰ ਕਾਰਜ ਨਾਲ ਜੁੜੇ ਸਟੇਟ ਐਵਾਰਡ ਅਤੇ ਨੈਸ਼ਨਲ ਐਵਾਰਡ ਦਾ ਹੱਕਦਾਰ ਸੀ ਪਰ ਜੇਕਰ ਸਮੇਂ ਦੀਆਂ ਸਰਕਾਰਾਂ ਕਿਸੇ ਕਾਰਨ ਖੁੰਝ ਜਾਣ ਤਾਂ ਫਿਰ ਅਮਲਾਂ ਦੇ ਨਿਬੇੜੇ ਪ੍ਰਮਾਤਮਾ ਰੂਪੀ ਲੋਕ ਕਰ ਜਾਂਦੇ ਹਨ। ਬਿੱਟੂ ਦੀ ਰਿਟਾਇਰਮੈਂਟ ਦੇ ਉਹ ਖੁਦ ਗਵਾਹ ਹਨ। ਢਿੱਲਵਾਂ ਕਲਾਂ ਅਤੇ ਪੂਰੇ ਇਲਾਕੇ ਨੇ ਬਿੱਟੂ ਨੂੰ ਫੁੱਲਾਂ ਦੇ ਹਾਰਾਂ ਦੇ ਨਾਲ-ਨਾਲ ਸੋਨੇ ਨਾਲ ਲੱਦ ਦਿੱਤਾ। ਪੂਰੀਆਂ 29 ਛਾਪਾਂ ਕਿਸੇ ਅਧਿਆਪਕ ਦੀ ਰਿਟਾਇਰਮੈਂਟ ਵੇਲੇ ਪਈਆਂ ਹੋਣ ਤਾਂ ਇਹ ਪੰਜਾਬ ਨਹੀਂ ਪੂਰੇ ਨੈਸ਼ਨਲ ਪੱਧਰ ’ਤੇ ਇੱਕ ਬਹੁਤ ਵੱਡਾ ਰਿਕਾਰਡ ਹੈ। ਇੱਥੇ ਹੀ ਬੱਸ ਨਹੀਂ, ਪਰਿਵਾਰ ਦੀ ਸੋਚ ਦੇਖੋ ਬਾਅਦ ਵਿੱਚ ਸਿਰਫ਼ ਪੰਜ ਛਾਪਾਂ ਰੱਖ ਕੇ ਬਾਕੀ ਲੋੜਵੰਦਾਂ ਨੂੰ ਵੰਡ ਦਿੱਤੀਆਂ। ਆਖਰ ਵਿੱਚ ਗੁਰਦਾਸ ਮਾਨ ਸਮੇਤ ਮੇਰੇ ਬਿੱਟੂ ਅਨੇਕਾਂ ਦਾ ਨਿੱਘਾ ਮਿੱਤਰ, ਪਿਆਰ ਕਰਨ ਵਾਲਾ ਮਿਹਨਤੀ ਬਾਪ, ਸੱਚਾ ਪਤੀ ਅਤੇ ਇੱਕ ਨੇਕ ਇਨਸਾਨ ਸੀ, ਉਹ ਆਪਣੇ ਪਿੱਛੇ ਧੀ ਮਨਦੀਪ ਸ਼ਰਮਾ ਅਤੇ ਇੱਕ ਪੁੱਤਰ ਗਗਨਦੀਪ ਸ਼ਰਮਾ ਛੱਡ ਗਏ ਹਨ। ਜਸਵੰਤ ਰਾਏ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਮਿਤੀ 28-04-2026 ਦਿਨ ਮੰਗਲਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਡੇਰਾ ਬਾਬਾ ਦਰਿਆ ਗਿਰੀ, ਨੇੜੇ ਨਵਾਂ ਬੱਸ ਸਟੈਂਡ ਕੋਟਕਪੂਰਾ ਵਿਖੇ ਪਵੇਗਾ, ਜਿੱਥੇ ਸਾਰੇ ਰਿਸ਼ਤੇਦਾਰ, ਭੈਣ-ਭਰਾ ਅਤੇ ਦੋਸਤ ਮਿੱਤਰ ਵਿਛੜੀ ਹੋਈ ਆਤਮਾ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੇ, ਸੋ ਭਰੇ ਮਨ ਨਾਲ ਆਪਣੇ ਇਸ ਸੱਚੇ-ਸੁੱਚੇ ਦੋਸਤ ਨੂੰ ਆਖਰੀ ਸਲਾਮ ਦੇ ਨਾਲ-ਨਾਲ ਅਲਵਿਦਾ।

Leave a Reply