ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਲਗਾਇਆ ਖੂਨਦਾਨ ਕੈਂਪ :- ਸਵਰਾਜ ਸਿੰਘ ਬਰਾੜ 

ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਲਗਾਇਆ ਖੂਨਦਾਨ ਕੈਂਪ :- ਸਵਰਾਜ ਸਿੰਘ ਬਰਾੜ 

ਫ਼ਰੀਦਕੋਟ 1 ਮਈ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)

ਅੱਜ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਬਾਬਾ ਫ਼ਰੀਦ ਵਹੀਕਲ ਪਾਰਕ ਕਿਲਾਂ ਮੁਬਾਰਕ ਫ਼ਰੀਦਕੋਟ ਨੇੜੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਮੇ ਟਿੱਲਾ ਬਾਬਾ ਫਰੀਦ ਜੀ ਨਤਮਸਤਕ ਹੋਣ ਆਈ ਸੰਗਤਾਂ ਵੱਲੋ ਖੂਨਦਾਨ ਕੀਤਾ ਗਿਆ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕੀਤੀ। ਓਨਾਂ ਕਿਹਾ ਬਲੱਡ ਬੈਂਕਾਂ ‘ਚ ਆ ਰਹੀ ਖੂਨ ਦੀ ਕਮੀ ਨੂੰ ਦੇਖਦੇ ਹੋਏ , ਸਾਡੀ ਸੁਸਾਇਟੀ ਕੈਂਪ ਲਗਵਾਉਦੀ ਹੈ। ਓਨਾਂ ਨੇ ਕਿਹਾ ਜਿਵੇ ਜਿਵੇ ਮੌਸਮ ਵਿਚ ਤਬਦੀਲੀ ਆਉਦੀ ਹੈ , ਬਿਮਾਰੀਆਂ ਦਸਤਕ ਦਿੰਦੀਆਂ ਹਨ, ਬਲੱਡ ਬੈਂਕਾਂ ਅੰਦਰ ਬਲੱਡ ਦੀ ਮੰਗ ਵਧਦੀ ਹੈ। ਸੋ ਅਸੀ ਅਜੋਕੀ ਨੌਜਵਾਨ ਪੀੜੀ ਤੋ ਮੰਗ ਕਰਦੇ ਹਾਂ, ਓਹ ਬਲੱਡ ਬੈਂਕਾਂ ਤੇ ਖੂਨਦਾਨ ਕੈਪਾਂ ਵਿੱਚ ਪਹੁੰਚ ਕੇ ਵੱਧ ਤੋ ਵੱਧ ਖੂਨਦਾਨ ਕਰਨ ਤੇ ਮਨੁੱਖਤਾ ਦੀ ਭਲਾਈ ਵਿਚ ਹਿੱਸਾ ਪਾਉਣ।

  ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲ, ਸੁਖਵੀਰ ਸਿੰਘ ਸਕੱਤਰ, ਸਵਰਾਜ ਸਿੰਘ ਬਰਾੜ, ਨਿਸਾ ਕੌਰ, ਗੁਰਸੇਵਕ ਸਿੰਘ ਸਲਾਹਕਾਰ, ਸਤਨਾਮ ਸਿੰਘ ਖ਼ਜਾਨਚੀ, ਦਵਿੰਦਰ ਸਿੰਘ ਮੰਡ, ਗੁਰਪ੍ਰੀਤ ਸਿੰਘ ਭੋਲੂ, ਓਮਕਾਰ ਸਿੰਘ, ਸਾਗਰ , ਹਰਗੁਣ, ਚਮਕੌਰ ਸਿੰਘ ਪੱਖੀ ਕਲਾਂ ਅਤੇ ਸਿਵਲ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਦੀ ਟੀਮ ਵਿਚ ਡਾਂ. ਕਿਰਨਬੀਰ ਬੀ.ਟੀ.ਓ , ਡਾਂ ਸੋਨਮ ਡੀ.ਆਰ.ਪੀ , ਰਜੇਸ਼ ਕੁਮਾਰ ਤੇ ਕਿਰਨਜੀਤ ਕੌਰ ਐਮ.ਐਲ.ਟੀ , ਸੁਖਦੀਪ ਕੌਰ ਸਟਾਫ ਨਰਸਿੰਗ, ਗਗਨਦੀਪ ਕੌਰ ਵਾਰਡ ਅਟੈਂਡੈਂਟ ਆਦਿ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.