ਕੋਟਕਪੂਰਾ, 14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਡੀਸ਼ਨਲ ਸੈਸ਼ਨ ਜੱਜ ਮੋਗਾ ਵਲੋਂ ਨਸ਼ੀਲੀ ਗੋਲੀਆਂ ਦੇ ਦੋਸ਼ ਵਿਚ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। ਵਿਚਾਰ ਅਧੀਨ ਮੁਲਜਮ ਜਗਤਾਰ ਸਿੰਘ ਵਾਸੀ ਬੇਦੀ ਨਗਰ ਮੋਗਾ ਦੇ ਵਕੀਲ ਅਜੀਤ ਵਰਮਾ ਐਡੋਵਕੇਟ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਨੇ ਦੱਸਿਆ ਕਿ ਉਹਨਾਂ ਦੇ ਸ਼ਾਇਲ ਜਗਤਾਰ ਸਿੰਘ ਤੇ ਅਮਨਦੀਪ ਸਿੰਘ ‘ਤੇ ਪੁਲਸ ਥਾਣਾ ਸਿਟੀ ਸਾਊਥ ਮੋਗਾ ਵਲੋਂ ਮੁਕੱਦਮਾ ਨੰਬਰ 40/2020 ਜ਼ੇਰੇ ਅਧੀਨ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਦਰਜ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੇ ਸ਼ਾਇਲ ‘ਤੇ ਦੋਸ਼ ਲਗਾਇਆ ਗਿਆ ਕਿ ਉਸ ਪਾਸੋ ਕਥਿਤ ਨਸ਼ੀਲੀ ਗੋਲੀਆਂ ਬਰਾਮਦ ਹੋਇਆ ਸਨ। ਦੌਰਾਨੇ ਕੇਸ ਪੁਲਸ ਪਾਰਟੀ ਮੁਲਜਮ ‘ਤੇ ਲਗਾਏ ਆਰੋਪ ਅਦਾਲਤ ਵਿੱਚ ਸਾਬਤ ਨਹੀਂ ਕਰ ਸਕੇ ਅਤੇ ਜਗਤਾਰ ਸਿੰਘ ਅਤੇ ਨਾਲ ਦੇ ਕੇਸ ਵਾਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
