ਚੋਣ ਦਫਤਰ ਦੇ ਉਦਘਾਟਨ ਮਗਰੋਂ ਸਮਰਥਕਾਂ ਵਿੱਚ ਭਾਰੀ ਉਤਸ਼ਾਹ,ਧਰਮਪਾਲ ਪ੍ਰਜਾਪਤੀ ਦੇ ਹੱਕ ਵਿੱਚ ਬਣਿਆ ਮਾਹੌਲ
ਸ੍ਰੀ ਮੁਕਤਸਰ ਸਾਹਿਬ, 21 ਮਈ ( ਵਰਲਡ ਪੰਜਾਬੀ ਟਾਈਮਜ਼ )
ਸਥਾਨਕ ਵਾਰਡ ਨੰਬਰ 3 ਤੋਂ ਨਗਰ ਕੌਸਲਰ ਦੀ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ੍ਰੀ ਧਰਮਪਾਲ ਕਾਂਤੀ ਪ੍ਰਜਾਪਤੀ ਦੇ ਦਫਤਰ ਦਾ ਉਦਘਾਟਨ ਸ੍ਰੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਵਲੋਂ ਕੀਤਾ ਗਿਆ। ਇਸ ਮੌਕੇ ਧਰਮਪਾਲ ਪ੍ਰਜਾਪਤੀ ਦੇ ਸਮਰਥਕਾਂ ਵਿੱਚ ਭਾਰੀ ਜੋਸ਼ ਤੇ ਉਤਸ਼ਾਹ ਦੇਖਿਆ ਜਾ ਰਿਹਾ ਸੀ। ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਚੋਣ ਦਫਤਰ ਦੇ ਉਦਘਾਟਨ ਕਰਨ ਨਾਲ ਸ੍ਰੀ ਧਰਮਪਾਲ ਦੇ ਚੋਣ ਪ੍ਰਚਾਰ ਨੇ ਤੇਜੀ ਦੇ ਨਾਲ ਜ਼ੋਰ ਫੜ ਲਿਆ ਹੈ। ਆਪਣੇ ਸੰਬੋਧਨ ਦੌਰਾਨ ਰੋਜ਼ੀ ਬਰਕੰਦੀ ਨੇ ਬੋਲਦਿਆਂ ਕਿਹਾ ਕਿ ਨੋਜਵਾਨਾਂ ਨੂੰ ਰਾਜਨੀਤੀ ਵਿੱਚ ਅਗੇ ਆਉਣਾ ਚਾਹੀਦਾ ਹੈ। ਰੋਜ਼ੀ ਬਰਕੰਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸ਼ਹਿਰ ਵਿਚ ਕੋਈ ਵਿਕਾਸ ਨਹੀਂ ਹੋਇਆ, ਪੰਜਾਬ ਵਿੱਚ ਜੋ ਵਿਕਾਸ ਹੋਇਆ ਹੈ, ਉਹ ਅਕਾਲੀ ਸਰਕਾਰ ਨੇ ਕੀਤਾ ਹੈ, ਉਹਨਾਂ ਅਪੀਲ ਕੀਤੀ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਨਾਉਣ ਲਈ ਵਧ ਤੋਂ ਵਧ ਅਕਾਲੀ ਦਲ ਦੇ ਐਮ.ਸੀ. ਬਨਾਉ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸ੍ਰੀ ਪਵਨ ਪਰਜਾਪਤੀ ਚੀਫ ਜਰਨਲ ਸਕੱਤਰ ਪਰਜਾਪਤੀ ਕੁਮਹਾਰ ਮਹਾਸੰਘ ਪੰਜਾਬ ਨੇ ਕਿਹਾ ਕਿ ਸਰਵ ਸਮਾਜ ਦੇ ਜਨ ਸਮਰਥਨ ਮਿਲਣ ਨਾਲ ਇਸ ਤਿਕੋਣੇ ਮੁਕਾਬਲੇ ਵਿੱਚ ਸ੍ਰੀ ਧਰਮਪਾਲ ਪ੍ਰਜਾਪਤੀ ਦਾ ਪਲੜਾ ਭਾਰੀ ਹੈ। ਉਹਨਾਂ ਕਿਹਾ ਕਿ ਵਾਰਡ ਦੇ ਸਮਰਥਕ ਵੋਟਰ ਸ੍ਰੀ ਧਰਮਪਾਲ ਪ੍ਰਜਾਪਤੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਵੋਟ ਪੈਣ ਦੀ ਤਰੀਕ ਦਾ ਸ਼ਿੱਦਤ ਦੇ ਨਾਲ ਇੰਤਜਾਰ ਕਰ ਰਹੇ ਹਨ। ਪਵਨ ਪਰਜਾਪਤੀ ਨੇ ਅੱਗੇ ਆਖਿਆ ਕਿ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ ਦੀ ਸਮੁੱਚੀ ਟੀਮ ਪ੍ਰਜਾਪਤੀ ਸਭਾ ਸ੍ਰੀ ਮੁਕਤਸਰ ਸਾਹਿਬ ਅਤੇ ਉਮੀਦਵਾਰ ਸ੍ਰੀ ਧਰਮਪਾਲ ਪ੍ਰਜਾਪਤੀ ਦੇ ਨਾਲ ਹੈ। ਉਹਨਾਂ ਮੁਕਤਸਰ ਸਾਹਿਬ ਦੇ ਵਾਰਡ ਨੰਬਰ 3 ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਮਿਤੀ 26-05-2026 ਨੂੰ ਅਪਣੀ ਇੱਕ ਇੱਕ ਕੀਮਤੀ ਵੋਟ ਸ੍ਰੀ ਧਰਮਪਾਲ ਪ੍ਰਜਾਪਤੀ ਦੇ ਚੋਣ ਨਿਸ਼ਾਨ “ਤਕੜੀ” ‘ਤੇ ਮੋਹਰਾਂ ਲਗਾ ਕੇ ਕਾਮਯਾਬ ਕਰੋ। ਉਹਨਾਂ ਆਸੇ ਪਾਸੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਭਾਈਚਾਰੇ ਦੇ ਸਾਥੀਆਂ ਨੂੰ ਵੀ ਅਪੀਲ ਹੈ ਕਿ ਆਪਣੀ ਇੱਕ ਦਿਨ ਦੀ ਹਾਜ਼ਰੀ ਸ੍ਰੀ ਧਰਮਪਾਲ ਪ੍ਰਜਾਪਤੀ ਦੇ ਹੱਕ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 3 ਵਿੱਚ ਲਗਾ ਕੇ ਆਪੋ ਅਪਣੇ ਰਿਸ਼ਤੇਦਾਰਾਂ ਅਤੇ ਸੱਜਣਾਂ ਮਿੱਤਰਾਂ ਨੂੰ ਵੋਟ ਪਾਉਣ ਦੀ ਅਪੀਲ ਕਰੋ। ਇਸ ਮੋਕੇ ਹੋਰਨਾਂ ਤੋਂ ਇਲਾਵਾ ਵਰਿੰਦਰਪਾਲ ਸਿੰਘ ਗਲੋਰੀ, ਗੁਰਪ੍ਰੀਤ ਸਿੰਘ ਗੋਲਡੀ, ਉਦਮੀ ਰਾਮ, ਰਾਮ ਪ੍ਰਸਾਦ ਪਾਲੂ, ਹਰੀ ਰਾਮ, ਤਰਲੋਕ ਫਤਨਵਾਲਾ, ਸੰਤ ਰਾਮ, ਗੁਲੂ, ਸ਼ਨੀ, ਸੁੰਦਰ ਰਾਮ, ਸਾਧੂ ਸਿੰਘ, ਰਿਸ਼ੀ ਕੁਮਾਰ, ਮੋਤੀ ਰਾਮ, ਕੁਲਦੀਪ ਸਿੰਘ, ਪ੍ਰਦੀਪ ਕੁਮਾਰ, ਤਿਲਕ ਰਾਜ, ਗੰਗਾ ਰਾਮ, ਇੰਦਰਾਜ ਕੁਮਾਰ, ਪ੍ਰਵੇਸ਼ ਕੁਮਾਰ, ਸੁਨੀਲ ਕੁਮਾਰ, ਰਾਹੁਲ ਜਗਾ ਆਦਿ ਵੀ ਹਾਜ਼ਰ ਸਨ।

